ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਸੁਸਤੀ ਨਾਲ ਓਵਰ ਸੁੱਟਣ ਲਈ ਭਾਰਤੀ ਕ੍ਰਿਕਟ ਟੀਮ ਨੂੰ ਜੁਰਮਾਨਾ

06:24 PM Jun 23, 2023 IST

ਦੁਬਈ, 12 ਜੂਨ

Advertisement

ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਸੁਸਤੀ ਨਾਲ ਓਵਰ ਸੁੱਟਣ ਲਈ ਭਾਰਤੀ ਕ੍ਰਿਕਟ ਖਿਡਾਰੀਆਂ ਨੂੰ ਪੂਰੀ ਮੈਚ ਫੀਸ ਦੇ ਰੂਪ ਵਿਚ ਜੁਰਮਾਨਾ ਲਾਇਆ ਗਿਆ ਹੈ ਜਦਕਿ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਅੰਪਾਇਰ ਦੇ ਫ਼ੈਸਲੇ ਦੀ ਆਲੋਚਨਾ ਕਰਨ ਲਈ ਵਾਧੂ 15 ਫੀਸਦ ਜੁਰਮਾਨਾ ਲਾਇਆ ਗਿਆ ਹੈ। ਇਸੇ ਤਰ੍ਹਾਂ ਆਸਟਰੇਲੀਆ ਦੇ ਖਿਡਾਰੀਆਂ ਨੂੰ ਵੀ ਸੁਸਤ ਓਵਰ ਦਰ ਲਈ ਮੈਚ ਫੀਸ ਦਾ 80 ਪ੍ਰਤੀਸ਼ਤ ਜੁਰਮਾਨਾ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਲੰਡਨ ਵਿਚ ਹੋਇਆ ਮੁਕਾਬਲਾ ਆਸਟਰੇਲੀਆ ਨੇ 209 ਦੌੜਾਂ ਨਾਲ ਜਿੱਤਿਆ ਸੀ। ਦੱਸਣਯੋਗ ਹੈ ਕਿ ਆਈਸੀਸੀ ਦੇ ਜ਼ਾਬਤੇ ਮੁਤਾਬਕ ਆਰਟੀਕਲ 2.22 ਤਹਿਤ ਅਲਾਟ ਸਮੇਂ ਵਿਚ ਓਵਰ ਸੁੱਟਣ ‘ਚ ਨਾਕਾਮ ਰਹਿਣ ‘ਤੇ ਖਿਡਾਰੀਆਂ ਨੂੰ ਜੁਰਮਾਨਾ ਲਾਇਆ ਜਾਂਦਾ ਹੈ। ਵੇਰਵਿਆਂ ਮੁਤਾਬਕ ਭਾਰਤੀ ਟੀਮ ਤੈਅ ਸਮੇਂ ਵਿਚ ਪੰਜ ਓਵਰ ਪਿੱਛੇ ਸੀ। -ਪੀਟੀਆਈ

Advertisement
Advertisement