ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਜ਼ਰਾਈਲ ’ਚ ਅਗਲੇ ਹਫ਼ਤੇ ਤੋਂ ਪਹੁੰਚਣਗੇ ਭਾਰਤੀ ਉਸਾਰੀ ਕਾਮੇ

07:19 AM Feb 01, 2024 IST

ਯੇਰੂਸ਼ਲਮ, 31 ਜਨਵਰੀ
ਹਮਾਸ ਵੱਲੋਂ ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ’ਤੇ ਕੀਤੇ ਗਏ ਹਮਲੇ ਮਗਰੋਂ ਮੁਲਕ ਦੇ ਉਸਾਰੀ ਸੈਕਟਰ ’ਚ ਵਰਕਰਾਂ ਦੀ ਕਮੀ ਹੋ ਗਈ ਹੈ ਜਿਸ ਨੂੰ ਪੂਰਨ ਲਈ ਭਾਰਤ ਦੇ ਲਗਭਗ 10,000 ਕਾਮੇ ਅਗਲੇ ਹਫ਼ਤੇ ਤੋਂ ਇੱਥੇ ਪਹੁੰਚਣੇ ਸ਼ੁਰੂ ਹੋ ਜਾਣਗੇ। ਇਜ਼ਰਾਈਲ ਦੀ ਬਿਲਡਰਜ਼ ਐਸੋਸੀਏਸ਼ਨ (ਆਈਬੀਏ) ਦੇ ਇੱਕ ਸੂਤਰ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਹਫ਼ਤੇ ਵਿੱਚ 700 ਤੋਂ 1,000 ਦੇ ਬੈਚਾਂ ਵਿੱਚ ਵਰਕਰ ਇਥੇ ਪਹੁੰਚਣਗੇ। ਗਾਜ਼ਾ ਵਿੱਚ ਹਮਾਸ ਨਾਲ ਜੰਗ ਮਗਰੋਂ ਫਲਸਤੀਨੀ ਮਜ਼ਦੂਰਾਂ ਦੇ ਇਜ਼ਰਾਈਲ ’ਚ ਦਾਖ਼ਲੇ ਤੇ ਪਾਬੰਦੀ ਲਾਉਣ ਅਤੇ ਕਈ ਹਜ਼ਾਰ ਹੋਰ ਵਿਦੇਸ਼ੀ ਵਰਕਰਾਂ ਦੇ ਮੁਲਕ ’ਚੋਂ ਜਾਣ ਕਾਰਨ ਇਜ਼ਰਾਇਲੀ ਨਿਰਮਾਣ ਉਦਯੋਗ ਡੂੰਘੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਜ਼ਰਾਈਲ ਦੇ ਬਿਜ਼ਨਸ ਅਖ਼ਬਾਰ ‘ਦਿ ਕੈਲਕਲਿਸਟ’ ਨੇ ਪਿਛਲੇ ਹਫ਼ਤੇ ਇੱਕ ਰਿਪੋਰਟ ਵਿੱਚ ਕਿਹਾ ਸੀ ਕਿ ਉਸਾਰੀ ਉਦਯੋਗ ਲਈ ਵਿਦੇਸ਼ੀ ਮਨੁੱਖੀ ਸ਼ਕਤੀ ਦਾ ਕੋਟਾ 30,000 ਤੋਂ ਵਧਾ ਕੇ 50,000 ਕਰ ਦਿੱਤਾ ਗਿਆ ਹੈ ਅਤੇ ਇਜ਼ਰਾਇਲੀ ਸਰਕਾਰ ਨੇ ਪਿਛਲੇ ਮਹੀਨੇ ਭਾਰਤ ਤੋਂ 10,000 ਵਰਕਰਾਂ ਨੂੰ ਮੁਲਕ ’ਚ ਆਉਣ ਦੀ ਮਨਜ਼ੂਰੀ ਦਿੱਤੀ ਸੀ। ਆਈਬੀਏ ਦੇ ਸੂਤਰ ਨੇ ਖ਼ਬਰ ਏਜੰਸੀ ਕੋਲ ਪੁਸ਼ਟੀ ਕੀਤੀ ਕਿ ਅਖ਼ਬਾਰ ਦੀ ਰਿਪੋਰਟ ਦੇ ਵੇਰਵੇ ਸਹੀ ਹਨ। ਆਈਬੀਏ ਮੈਕਸਿਕੋ, ਕੀਨੀਆ ਅਤੇ ਮਲਾਵੀ ਤੋਂ ਵੀ ਵਰਕਰਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਰਕਰਾਂ ਦੀ ਸਕਰੀਨਿੰਗ ਦਾ ਕੰਮ ਤਿੰਨ ਹਫ਼ਤੇ ਪਹਿਲਾਂ ਭਾਰਤ, ਸ਼੍ਰੀਲੰਕਾ ਅਤੇ ਉਜ਼ਬੇਕਿਸਤਾਨ ਵਿੱਚ ਸ਼ੁਰੂ ਹੋ ਗਿਆ ਸੀ। ਰਿਪੋਰਟ ਮੁਤਾਬਕ ਹੁਣ ਤੱਕ ਲਗਭਗ 8,000 ਕਰਮਚਾਰੀਆਂ ਦੀ ਜਾਂਚ ਕੀਤੀ ਗਈ ਹੈ ਅਤੇ ਕਰੀਬ 5,500 ਵਰਕਰਾਂ ਨੂੰ ਇਜ਼ਰਾਈਲ ਵਿੱਚ ਕੰਮ ਦੇ ਯੋਗ ਪਾਇਆ ਗਿਆ ਹੈ। ਭਾਰਤੀ ਉਸਾਰੀ ਕਾਮਿਆਂ ਨੂੰ ਮਾਹਿਰ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਪਹਿਲਾਂ ਖਾੜੀ ਮੁਲਕਾਂ ਵਿੱਚ ਨੌਕਰੀ ਕਰਦੇ ਸਨ। ਉਨ੍ਹਾਂ ’ਚੋਂ ਜ਼ਿਆਦਾਤਰ ਨੂੰ ਚੰਗੀ ਅੰਗਰੇਜ਼ੀ ਵੀ ਆਉਂਦੀ ਹੈ ਤੇ ਜਿਨ੍ਹਾਂ ਨੇ ਖਾੜੀ ਵਿੱਚ ਕੰਮ ਕੀਤਾ ਹੈ ਉਹ ਅਰਬੀ ਵੀ ਜਾਣਦੇ ਹਨ। -ਪੀਟੀਆਈ

Advertisement

Advertisement