ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੀਯੂ ਵਿੱਚ ਮੁੜ ਖੁੱਲ੍ਹਿਆ ਇੰਡੀਅਨ ਕੌਫ਼ੀ ਹਾਊਸ

10:29 AM Jul 27, 2023 IST
ਇੰਡੀਅਨ ਕੌਫ਼ੀ ਹਾਊਸ ਦਾ ਉਦਘਾਟਨ ਕਰਦੇ ਹੋਏ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ।

ਪੱਤਰ ਪ੍ਰੇਰਕ
ਚੰਡੀਗੜ੍ਹ, 26 ਜੁਲਾਈ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਕੇਂਦਰ ਵਿੱਚ ਅੱਜ ਚਾਰ ਸਾਲ ਬਾਅਦ ਇੰਡੀਅਨ ਕੌਫ਼ੀ ਹਾਊਸ ਮੁੜ ਚਾਲੂ ਹੋ ਗਿਆ, ਜਿਸ ਨਾਲ ਵਿਦਿਆਰਥੀਆਂ ਨੇ ਕਾਫ਼ੀ ਰਾਹਤ ਮਹਿਸੂਸ ਕੀਤੀ ਹੈ। ਵਿਦਿਆਰਥੀ ਕੇਂਦਰ ਦੀ ਸਿਖਰਲੀ ਮੰਜ਼ਲ ’ਤੇ ਸਥਿਤ ਕੌਫ਼ੀ ਹਾਊਸ ਦਾ ਉਦਘਾਟਨ ਅੱਜ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਵੱਲੋਂ ਸੈਸ਼ਨ 2023-24 ਲਈ ਹੋਸਟਲ ਰੂਲ ਦੀ ਹੈਂਡਬੁੱਕ ਵੀ ਜਾਰੀ ਕੀਤੀ। ਇਸ ਦੇ ਨਾਲ ਹੀ ਵਾਈਸ ਚਾਂਸਲਰ ਵੱਲੋਂ ਇੱਕ ਸੈਲਫ਼ੀ ਪੁਆਇੰਟ ‘ਆਈ ਲਵ ਪੀ.ਯੂ.’ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਪ੍ਰੋ. ਜਤਿੰਦਰ ਗਰੋਵਰ, ਪ੍ਰੋ. ਸਿਮਰਤ ਕਾਹਲੋਂ, ਪ੍ਰੋ. ਨਰੇਸ਼ ਕੁਮਾਰ, ਜਤਿੰਦਰ ਮੌਦਗਿਲ ਸਮੇਤ ਹੋਰ ਹਾਜ਼ਰ ਸਨ।

Advertisement

Advertisement