ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿੰਗਾਪੁਰ ’ਚ ਭਾਰਤੀ ਨਾਗਰਿਕ ਨੂੰ ਨੌਂ ਹਫ਼ਤਿਆਂ ਦੀ ਜੇਲ੍ਹ

07:07 AM Oct 15, 2024 IST

ਸਿੰਗਾਪੁਰ, 14 ਅਕਤੂਬਰ
ਸਿੰਗਾਪੁਰ ਦੀ ਅਦਾਲਤ ਨੇ 47 ਸਾਲਾ ਭਾਰਤੀ ਨਾਗਰਿਕ ਨੂੰ ਨੌਂ ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਸ ਭਾਰਤੀ ਨਾਗਰਿਕ ਨੇ 25,000 ਸਿੰਗਾਪੁਰ ਡਾਲਰ (ਲਗਪਗ 16 ਲੱਖ ਰੁਪਏ) ਦੀ ਰਕਮ ਆਪਣੇ ਬੈਂਕ ਖਾਤੇ ਵਿੱਚ ਭੁੱਲ ਕੇ ਟਰਾਂਸਫਰ ਕੀਤੇ ਜਾਣ ਦੇ ਬਾਵਜੂਦ ਵਾਪਸ ਨਹੀਂ ਕੀਤੀ, ਜਦਕਿ ਉਸ ਨੂੰ ਪਤਾ ਸੀ ਕਿ ਇਹ ਰਕਮ ਉਸ ਦੀ ਨਹੀਂ ਸੀ। ਪੈਰੀਆਸਾਮੀ ਮਥਿਆਝਗਨ ਨੇ 14 ਅਕਤੂਬਰ ਨੂੰ ਉਕਤ ਰਕਮ ਦੀ ਹੇਰਾਫੇਰੀ ਦਾ ਦੋਸ਼ ਸਵੀਕਾਰ ਕੀਤਾ ਅਤੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਇਸ ਰਕਮ ਦਾ ਇਸਤੇਮਾਲ ਆਪਣਾ ਕਰਜ਼ਾ ਮੋੜਨ ਲਈ ਕੀਤਾ ਸੀ ਅਤੇ ਇਸ ਦਾ ਕੁਝ ਹਿੱਸਾ ਭਾਰਤ ਵਿੱਚ ਰਹਿੰਦੇ ਆਪਣੇ ਪਰਿਵਾਰ ਨੂੰ ਭੇਜ ਦਿੱਤਾ ਸੀ। ਪੇਰੀਆਸਾਮੀ ਨੇ 2021 ਤੋਂ 2022 ਤੱਕ ਪਲੰਬਿੰਗ ਅਤੇ ਇੰਜਨੀਅਰਿੰਗ ਫਰਮ ਵਾਸਤੇ ਕੰਮ ਕੀਤਾ। -ਪੀਟੀਆਈ

Advertisement

Advertisement