ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤੀ ਅਥਲੀਟਾਂ ਦੀ ਝੋਲੀ ਤਿੰਨ ਚਾਂਦੀ ਅਤੇ ਤਿੰਨ ਕਾਂਸੇ ਦੇ ਤਗ਼ਮੇ

07:56 AM Oct 03, 2023 IST
ਚਾਂਦੀ ਦਾ ਤਗ਼ਮਾ ਜੇਤੂ ਪਾਰੁਲ ਚੌਧਰੀ (ਖੱਬੇ) ਅਤੇ ਕਾਂਸੇ ਦਾ ਤਗ਼ਮਾ ਜੇਤੂ ਪ੍ਰੀਤੀ ਬਹਿਰੀਨ (ਸੱਜੇ) ਤਿਰੰਗੇ ਝੰਡਿਆਂ ਨਾਲ ਖੁਸ਼ੀ ਸਾਂਝੀ ਕਰਦੀਆਂ ਹੋਈਆਂ। 4x400 ਮੀਟਰ ਮਿਕਸਡ ਰਿਲੇਅ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਭਾਰਤੀ ਟੀਮ ਖੁਸ਼ੀ ਦੇ ਰੌਂਅ ’ਚ । -ਫੋਟੋਆਂ: ਪੀਟੀਆਈ

ਹਾਂਗਜ਼ੂ, 2 ਅਕਤੂਬਰ
ਭਾਰਤ ਦੀ ਪਾਰੁਲ ਚੌਧਰੀ ਅਤੇ ਪ੍ਰੀਤੀ ਨੇ ਅੱਜ ਇੱਥੇ 3000 ਮੀਟਰ ਸਟੀਪਲਚੇਜ਼ ਮੁਕਾਬਲੇ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੇ ਦਾ ਤਗ਼ਮਾ ਜਿੱਤਿਆ, ਜਦਕਿ ਐਂਸੀ ਸੋਜਨ ਨੇ ਮਹਿਲਾ ਲੰਮੀ ਛਾਲ ਵਿੱਚ ਭਾਰਤ ਦੀ ਝੋਲੀ ਚਾਂਦੀ ਦਾ ਤਗ਼ਮਾ ਪਾਇਆ। ਹਾਲਾਂਕਿ ਪਾਰੁਲ ਅਤੇ ਪ੍ਰੀਤੀ ਬਹਿਰੀਨ ਦੀ ਵਨਿਫਰੇਡ ਮੁਤੀਲੇ ਯਾਵੀ ਤੋਂ ਕਾਫ਼ੀ ਪਿੱਛੇ ਰਹੀਆਂ, ਜਿਸ ਨੇ ਨੌਂ ਮਿੰਟ 18.28 ਸੈਕਿੰਡ ਦੇ ਰਿਕਾਰਡ ਨਾਲ ਸੋਨ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਬਹਿਰੀਨ ਦੀ ਹੀ ਜੇਬੇਟ ਰੂਥ ਦੇ ਨਾਂ ਸੀ, ਜਿਸ ਨੇ ਦੱਖਣੀ ਕੋਰੀਆ ਦੇ ਇੰਚਿਓਨ ਵਿੱਚ 2014 ਦੀਆਂ ਏਸ਼ਿਆਈ ਖੇਡਾਂ ਦੌਰਾਨ ਨੌਂ ਮਿੰਟ 31.36 ਸੈਕਿੰਡ ਨਾਲ ਸੋਨ ਤਗ਼ਮਾ ਜਿੱਤਿਆ ਸੀ। ਪਾਰੁਲ ਨੇ ਨੌਂ ਮਿੰਟ 27.63 ਸੈਕਿੰਡ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਪ੍ਰੀਤੀ ਨੇ ਨੌਂ ਮਿੰਟ 43.32 ਸੈਕਿੰਡ ਦੇ ਸਮੇਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਪ੍ਰੀਤੀ ਦਾ ਇਹ ਨਿੱਜੀ ਸਰਵੋਤਮ ਪ੍ਰਦਰਸ਼ਨ ਰਿਹਾ।
ਮਹਿਲਾ ਲੰਮੀ ਛਾਲ ਵਿੱਚ ਐਂਸੀ ਦੋ ਵਾਰ ਆਪਣਾ ਨਿੱਜੀ ਸਰਵੋਤਮ ਪ੍ਰਦਰਸ਼ਨ ਕਰਦਿਆਂ 6.63 ਮੀਟਰ ਦੀ ਕੋਸ਼ਿਸ਼ ਨਾਲ ਦੂਜੇ ਸਥਾਨ ’ਤੇ ਰਹੀ। ਚੀਨ ਦੀ ਸ਼ਿਓਂਗ ਸ਼ਿਕੀ ਨੇ 6.73 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਗ਼ਮਾ ਜਿੱਤਿਆ। ਵੀਅਤਨਾਮ ਦੀ ਐਨਗਾ ਯਾਨ ਯੂੁਈ 6.50 ਮੀਟਰ ਦੀ ਕੋਸ਼ਿਸ਼ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਮੁਕਾਬਲੇ ਵਿੱਚ ਹਿੱਸਾ ਲੈ ਰਹੀ ਇੱਕ ਹੋਰ ਭਾਰਤੀ ਖਿਡਾਰਨ ਸ਼ੈਲੀ ਸਿੰਘ ਦੇ ਹੱਥ ਨਿਰਾਸ਼ਾ ਲੱਗੀ ਅਤੇ ਉਹ 6.48 ਮੀਟਰ ਦੀ ਕੋਸ਼ਿਸ਼ ਨਾਲ ਪੰਜਵੇਂ ਸਥਾਨ ’ਤੇ ਰਹੀ।

Advertisement

ਉੱਪਰ: ਰੋਲਰ ਸਕੇਟਿੰਗ ਦੇ 3000 ਮੀਟਰ ਟੀਮ ਰਿਲੇਅ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਪੁਰਸ਼ ਟੀਮ। ਹੇਠਾਂ: ਜੇਤੂ ਮਹਿਲਾ ਟੀਮ। -ਫੋਟੋਆਂ: ਪੀਟੀਆਈ

ਅਥਲੈਟਿਕਸ ਵਿੱਚ ਭਾਰਤ ਦੀ ਝੋਲੀ ਇੱਕ ਹੋਰ ਤਗ਼ਮਾ ਪਾਉਂਦਿਆਂ ਮੁਹੰਮਦ ਅਜਮਲ ਵਾਰਿਆਥੋੜੀ, ਵਿਥਿਆ ਰਾਮਰਾਜ, ਰਾਜੇਸ਼ ਰਮੇਸ਼ ਅਤੇ ਸੂਬਾ ਵੇਂਕਟੇਸ਼ਨ ਦੀ ਚੌਕੜੀ ਨੇ ਚਾਰ ਗੁਣਾ 400 ਮੀਟਰ ਮਿਕਸਡ ਰਿਲੇਅ ਵਿੱਚ ਤਿੰਨ ਮਿੰਟ 14.34 ਸੈਕਿੰਡ ਦੇ ਸਮੇਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਬਹਿਰੀਨ ਦੇ ਖਿਡਾਰੀਆਂ ਨੇ ਤਿੰਨ ਮਿੰਟ 14.02 ਸੈਕਿੰਡ ਦੇ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ। ਪਹਿਲਾਂ ਸ੍ਰੀਲੰਕਾ ਦੀ ਟੀਮ ਦੂਜੇ ਨੰਬਰ ’ਤੇ ਪਰ ਡਿਸਕੁਆਲੀਫਾਈ ਹੋਣ ਕਾਰਨ ਭਾਰਤ ਨੂੰ ਤੀਜੇ ਸਥਾਨ ਤੋਂ ਦੂਜੇ ’ਤੇ ਆਉਣ ਦਾ ਮੌਕਾ ਮਿਲਿਆ।
ਇਸੇ ਦੌਰਾਨ ਭਾਰਤੀ ਰੋਲਰ ਸਕੇਟਰਜ਼ ਨੇ ਅੱਜ ਇੱਥੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ ਅਤੇ ਮਹਿਲਾ 3000 ਮੀਟਰ ਟੀਮ ਰਿਲੇਅ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ। ਸੰਜਨਾ ਬਥੂਲਾ, ਕਾਰਤਿਕਾ ਜਗਦੀਸ਼ਵਰਨ, ਹੀਰਲ ਸਾਧੂ ਅਤੇ ਆਰਤੀ ਕਸਤੂਰੀ ਰਾਜ ਦੀ ਭਾਰਤੀ ਚੌਕੜੀ ਨੇ 4:34.861 ਸੈਕਿੰਡ ਦੇ ਸਮੇਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਚੀਨੀ ਤਾਇਪੇ ਨੇ ਸੋਨ ਅਤੇ ਦੱਖਣੀ ਕੋਰੀਆ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਪੁਰਸ਼ ਵਰਗ ਵਿੱਚ ਆਰੀਅਨਪਾਲ ਸਿੰਘ ਘੁੰਮਣ, ਆਨੰਦ ਕੁਮਾਰ ਵੇਲਕੁਮਾਰ, ਸਿਧਾਂਤ ਕਾਂਬਲੇ ਅਤੇ ਵਿਕਰਮ ਇੰਗਲੇ ਨੇ 4:10.128 ਸੈਕਿੰਡ ਦੇ ਸਮੇਂ ਨਾਲ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ। ਚੀਨੀ ਤਾਇਪੇ ਨੂੰ ਸੋਨੇ ਅਤੇ ਦੱਖਣੀ ਕੋਰੀਆ ਨੂੰ ਚਾਂਦੀ ਦਾ ਤਗ਼ਮਾ ਮਿਲਿਆ। ਭਾਰਤੀ ਰੋਲਰ ਸਕੇਟਰਜ਼ ਨੇ ਗੁਆਂਗਜ਼ੂ 2010 ਦੀਆਂ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੀ ਫਰੀ ਸਕੇਟਿੰਗ ਅਤੇ ਪੇਅਰਜ਼ ਸਕੇਟਿੰਗ ਵਿੱਚ ਕਾਂਸੇ ਦੇ ਤਗ਼ਮੇ ਜਿੱਤੇ ਸੀ। ਉਦੋਂ ਏਸ਼ਿਆਈ ਖੇਡਾਂ ਵਿੱਚ ਪਹਿਲੀ ਵਾਰ ਰੋਲਰਸਕੇਟਿੰਗ ਨੂੰ ਸ਼ਾਮਲ ਕੀਤਾ ਗਿਆ ਸੀ। -ਪੀਟੀਆਈ

ਸਖ਼ਤ ਮਿਹਨਤ ਦਾ ਫ਼ਲ ਮਿਲਿਆ: ਐਂਸੀ

Advertisement

ਹਾਂਗਜ਼ੂ: ਮਹਿਲਾਵਾਂ ਦੀ ਲੰਮੀ ਛਾਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਐਂਸੀ ਸੋਜਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਜਿੱਤ ਉਸ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉਸ ਨੇ ਕਿਹਾ, ‘‘ਮੈਂ ਅਭਿਆਸ ’ਤੇ ਧਿਆਨ ਕੇਂਦਰਿਤ ਕੀਤਾ ਅਤੇ ਅੱਜ ਦਾ ਨਤੀਜਾ ਸਖ਼ਤ ਮਿਹਨਤ ਦਾ ਫ਼ਲ ਹੈ। ਜਦੋਂ ਕਿਸੇ ਮੁਕਾਬਲੇ ਵਿੱਚ ਹਿੱਸਾ ਲੈਂਦੇ ਹਾਂ ਤਾਂ ਯਕੀਨਨ ਉਸ ਦੇ ਨਤੀਜੇ ਲਈ ਵੀ ਫਿਕਰਮੰਦ ਹੁੰਦੇ ਹਾਂ। ਜਿੱਤ ਯਕੀਨੀ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਅਭਿਆਸ ਕਰਨ ਦੀ ਲੋੜ ਹੁੰਦੀ ਹੈ।’’ ਐਂਸੀ ਨੇ ਕਿਹਾ, ‘‘ਅਸੀਂ ਜੋ ਵੀ ਪ੍ਰਾਪਤ ਕਰਨਾ ਚਾਹੁੰਦੇ ਹਾਂ, ਪਹਿਲਾਂ ਉਸ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਮੈਨੂੰ ਮੇਰੀਆਂ ਗਲਤੀਆਂ ਦਾ ਪਤਾ ਹੈ ਅਤੇ ਮੈਂ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਕਰਨ ਵੱਲ ਧਿਆਨ ਦਿੱਤਾ।’’ ਐਂਸੀ ਨੇ ਕਿਹਾ, ‘‘ਮੇਰਾ ਅਗ਼ਲਾ ਟੀਚਾ ਓਲੰਪਿਕ ਤਗ਼ਮਾ ਜਿੱਤਣਾ ਅਤੇ ਲੰਬੀ ਛਾਲ ਵਿੱਚ ਸੱਤ ਮੀਟਰ ਦਾ ਰਿਕਾਰਡ ਤੋੜਨਾ ਹੈ, ਜੋ ਅੱਜ ਤੱਕ ਕਿਸੇ ਭਾਰਤੀ ਮਹਿਲਾ ਨੇ ਨਹੀਂ ਤੋੜਿਆ ਹੈ।’’ ਐਂਸੀ ਦਾ ਇਹ ਪਹਿਲਾਂ ਕੌਮਾਂਤਰੀ ਤਗ਼ਮਾ ਹੈ। -ਪੀਟੀਆਈ

Advertisement