For the best experience, open
https://m.punjabitribuneonline.com
on your mobile browser.
Advertisement

ਇੰਡੀਅਨ ਆਰਮੀ ਨੇ ਮੈਡੀਕਲ ਕੈਂਪ ਲਾਇਆ

11:09 AM Apr 30, 2024 IST
ਇੰਡੀਅਨ ਆਰਮੀ ਨੇ ਮੈਡੀਕਲ ਕੈਂਪ ਲਾਇਆ
ਕੈਂਪ ਵਿੱਚ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾਕਟਰ।
Advertisement

ਪੱਤਰ ਪ੍ਰੇਰਕ
ਪਾਤੜਾਂ, 29 ਅਪਰੈਲ
ਇੰਡੀਅਨ ਆਰਮੀ ਵੱਲੋਂ ਮੇਜਰ ਜਨਰਲ ਪੁਨੀਤ ਅਹੂਜਾ ਐੱਸ.ਐੱਮ, ਵੀ.ਐੱਸ.ਐਨ ਦੀ ਅਗਵਾਈ ਹੇਠ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬ੍ਰਾਹਮਣਮਾਜਰਾ ’ਚ ਮੈਡੀਕਲ ਕੈਂਪ ਲਗਾਇਆ ਗਿਆ। ਸਕੂਲ ਦੇ ਐੱਮਡੀ ਕਮਲ ਕੁਮਾਰ ਨੇ ਦੱਸਿਆ ਕਿ ਇੰਡੀਅਨ ਆਰਮੀ ਦੀ ਮੈਡੀਸਨ, ਚੈੱਕਅੱਪ, ਗਾਇਨੀ, ਦੰਦਾਂ ਨਾਲ ਸਬੰਧਤ ਮਾਹਿਰ ਡਾਕਟਰਾਂ ਦੀ ਟੀਮ ਨੇ 500 ਦੇ ਕਰੀਬ ਵਿਅਕਤੀਆਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਇਸ ਦੇ ਨਾਲ ਹੀ ਟੈਸਟ ਵੀ ਮੁਫਤ ਕੀਤੇ ਗਏ। ਦਵਾਈਆਂ ਦੀ ਸੇਵਾ ਰਣਜੀਤ ਸਿੰਘ (ਗੋਪਾਲ ਸਵੀਟਸ), ਝਰਮਲ ਸਿੰਘ ਨੇ ਕੀਤੀ।
ਕੈਂਪ ਨੂੰ ਸਫਲਤਾਪੂਰਨ ਨੇਪਰੇ ਚਾੜ੍ਹਨ ਲਈ ਆਰਮੀ ਦੇ ਮੇਜਰ, ਕਰਨਲ ਰੈਂਕ ਦੇ ਅਫ਼ਸਰ, ਹਵਲਦਾਰ, ਨੈਕ ਅਤੇ ਐੱਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਹਲਕਾ ਸ਼ੁਤਰਾਣਾ ਅਤੇ ਪੰਡਿਤ ਮੋਹਨ ਲਾਲ ਦੇ ਪਰਿਵਾਰ ਨੇ ਯੋਗਦਾਨ ਪਾਇਆ। ਦਵਿੰਦਰ ਅੱਤਰੀ ਡੀ.ਅੇੱਸ.ਪੀ ਨਾਭਾ, ਰਾਜ ਕੁਮਾਰ ਤੇ ਅੰਮ੍ਰਿਤਪਾਲ ਨੇ ਐੱਕਸ ਸਰਵਿਸਮੈਨ ਐਸੋਸੀਏਸ਼ਨ ਵੱਲੋਂ ਆਰਮੀ ਦੇ ਅਫ਼ਸਰ ਰੈਂਕ ਦੇ ਡਾਕਟਰਾਂ ਦੀ ਟੀਮ ਦਾ ਟਰਾਫੀਆਂ ਤੇ ਸਨਮਾਨ ਪੱਤਰ ਦੇ ਕੇ ਸਨਮਾਨ ਕੀਤਾ ਗਿਆ।

Advertisement

Advertisement
Author Image

Advertisement
Advertisement
×