For the best experience, open
https://m.punjabitribuneonline.com
on your mobile browser.
Advertisement

ਗਲਤ ਪਛਾਣ ਨਸ਼ਰ ਕਰਨ ਦੇ ਦੋਸ਼ ਹੇਠ ਭਾਰਤੀ-ਅਮਰੀਕੀ ਤਰਲ ਪਟੇਲ ਗ੍ਰਿਫ਼ਤਾਰ

07:16 AM Jun 14, 2024 IST
ਗਲਤ ਪਛਾਣ ਨਸ਼ਰ ਕਰਨ ਦੇ ਦੋਸ਼ ਹੇਠ ਭਾਰਤੀ ਅਮਰੀਕੀ ਤਰਲ ਪਟੇਲ ਗ੍ਰਿਫ਼ਤਾਰ
Advertisement

ਹਿਊਸਟਨ:

Advertisement

ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਤੇ ਤੀਹ ਸਾਲਾ ਨੀਤੀ ਮਾਹਿਰ ਤੇ ਟੈਕਸਸ ਦੇ ਕੰਟਰੀ ਕਮਿਸ਼ਨ ਦੇ ਅਹੁਦੇ ਲਈ ਉਮੀਦਵਾਰ ਤਰਲ ਪਟੇਲ ਨੂੰ ਟੈਕਸਸ ਰੇਂਜਰਜ਼ ਨੇ ਆਨਲਾਈਨ ਗ਼ਲਤ ਪਛਾਣ ਤੇ ਪਛਾਣ ਦੀ ਫਰਜ਼ੀ ਪੇਸ਼ਕਾਰੀ ਕਰਨ ਦੇ ਦੋਸ਼ ਹੇਠ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਹੈ। ਗਲਤ ਪਛਾਣ ਨਸ਼ਰ ਕਰਨਾ ਟੈਕਸਸ ਚੋਣ ਕੋਡ ਤਹਿਤ ‘ਸ਼੍ਰੇੇਣੀ-ਏ’ ਦਾ ਅਪਰਾਧ ਹੈ।
ਫੋਰਟ ਬੈਂਡ ਕਾਊਂਟੀ ਡਿਸਟ੍ਰਿਕਟ ਅਟਾਰਨੀ ਦਾ ‘ਪਬਲਿਕ ਇੰਟੈਗ੍ਰਿਟੀ ਡਿਵੀਜ਼ਨ’ ਟੈਕਸਸ ਰੇਂਜਰਜ਼ ਨਾਲ ਮਿਲ ਕੇ ਪ੍ਰੀਸਿੰਕਟ-3 ਕਮਿਸ਼ਨ ਦੇ ਅਹੁਦੇ ਲਈ ਸਿਆਸੀ ਉਮੀਦਵਾਰ ਪਟੇਲ ਖ਼ਿਲਾਫ਼ ਸ਼ਿਕਾਇਤ ਦੀ ਜਾਂਚ ਕਰ ਰਿਹਾ ਹੈ। ਟੈਕਸਸ ਚੋਣ ਕੋਡ ਤਹਿਤ ਆਨਲਾਈਨ ਗਲਤ ਪਛਾਣ ਲਈ ਥਰਡ-ਡਿਗਰੀ ਅਤੇ ਪਛਾਣ ਦੀ ਗਲਤ ਪੇਸ਼ਕਾਰੀ ਲਈ ‘ਸ਼੍ਰੇਣੀ-ਏ’ ਦੇ ਅਪਰਾਧ ਦੇ ਦੋਸ਼, ਮੁੱਖ ਸ਼ਿਕਾਇਤਾਂ ਹਨ। ਜਾਂਚ ਅਜੇ ਵੀ ਜਾਰੀ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement