ਭਾਰਤੀ-ਅਮਰੀਕੀ ਵਿਦਿਆਰਥਣ ‘ਮਿਸ ਇੰਡੀਆ ਯੂਐੱਸਏ 2023’ ਬਣੀ
07:16 AM Dec 12, 2023 IST
Advertisement
ਵਾਸ਼ਿੰਗਟਨ, 11 ਦਸੰਬਰ
ਅਮਰੀਕਾ ਦੇ ਮਿਸ਼ੀਗਨ ’ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਰਿਜੁਲ ਮੈਨੀ ਨੂੰ ਨਿਊ ਜਰਸੀ ’ਚ ਕਰਵਾਏ ਗਏ ਸਾਲਾਨਾ ਮੁਕਾਬਲੇ ’ਚ ‘ਮਿਸ ਇੰਡੀਆ ਯੂਐੱਸਏ 2023’ ਦਾ ਤਾਜ ਪਹਿਨਾਇਆ ਗਿਆ। ਮੁਕਾਬਲੇ ਦੌਰਾਨ ਮੈਸਾਚੁਐਸਟਸ ਦੀ ਸਨੇਹਾ ਨਾਂਬਿਆਰ ਨੇ ‘ਮਿਸੇਜ ਇੰਡੀਆ ਯੂਐੱਸਏ’ ਅਤੇ ਪੈਨਸਿਲਵੇਨੀਆ ਦੀ ਸਲੋਨੀ ਰਾਮਮੋਹਨ ਨੇ ‘ਮਿਸ ਟੀਨ ਇੰਡੀਆ ਯੂਐੱਸਏ’ ਦਾ ਖਿਤਾਬ ਜਿੱਤਿਆ। ਭਾਰਤ ਦੇ ਬਾਹਰ ਲੰਮੇ ਸਮੇਂ ਤੋਂ ਚੱਲ ਰਿਹਾ ਇਹ ਮੁਕਾਬਲਾ ਇਸ ਸਾਲ ਆਪਣੀ 41ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਦੀ ਸ਼ੁਰੂਆਤ ਨਿਊਯਾਰਕ ਸਥਿਤ ਭਾਰਤੀ-ਅਮਰੀਕੀ ਧਰਮਾਤਮਾ ਸਰਨ ਤੇ ਨੀਲਮ ਸਰਨ ਨੇ ‘ਵਰਲਡਵਾਈਡ ਪੇਜੈਂਟਸ’ ਦੇ ਬੈਨਰ ਹੇਠ ਕੀਤੀ ਸੀ। ਮੈਨੀ (24 ਸਾਲ) ਇੱਕ ਮੈਡੀਕਲ ਵਿਦਿਆਰਥਣ ਤੇ ਮਾਡਲ ਹੈ। ਇੱਕ ਪ੍ਰੈੱਸ ਬਿਆਨ ’ਚ ਕਿਹਾ ਗਿਆ ਹੈ ਕਿ ਉਹ ਸਰਜਨ ਬਣਨਾ ਚਾਹੁੰਦੀ ਹੈ ਅਤੇ ਹਰ ਥਾਂ ਮਹਿਲਾਵਾਂ ਲਈ ਇੱਕ ਰੋਲ ਮਾਡਲ ਵਜੋਂ ਕੰਮ ਕਰਨ ਦੀ ਇੱਛਾ ਰੱਖਦੀ ਹੈ। -ਪੀਟੀਆਈ
Advertisement
Advertisement
Advertisement