ਭਾਰਤੀ ਅਮਰੀਕੀ ਪੌਂਜ਼ੀ ਸਕੀਮ ਵਿਚ ਦੋਸ਼ੀ ਕਰਾਰ
08:15 AM Mar 15, 2024 IST
Advertisement
ਵਾਸ਼ਿੰਗਟਨ: ਅਦਾਲਤ ਨੇ ਭਾਰਤੀ ਅਮਰੀਕੀ ਨੂੰ ਪੌਂਜ਼ੀ ਸਕੀਮ ਘੁਟਾਲੇ ਲਈ ਦੋਸ਼ੀ ਕਰਾਰ ਦਿੱਤਾ ਹੈ। ਐੱਫਬੀਆਈ ਨੇ ਟੈਕਸਸ ਵਿਚ ਸਕੀਮ ਤਹਿਤ ਨਿਵੇਸ਼ ਕਰਨ ਵਾਲੇ ਹੋਰਨਾਂ ਲੋਕਾਂ ਨੂੰ ਅੱਗੇ ਆਉਣ ਲਈ ਕਿਹਾ ਹੈ। ਅਦਾਲਤ ਨੇ ਸਿਧਾਰਥ ਜਵਾਹਰ (36) ਨੂੰ ਸਜ਼ਾ ਸੁਣਾਏ ਜਾਣ ਤੱਕ ਸਲਾਖਾਂ ਪਿੱਛੇ ਰੱਖਣ ਦੇ ਹੁਕਮ ਦਿੱਤੇ ਹਨ। ਐੱਫਬੀਆਈ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਜਵਾਹਰ ਵੱਲੋਂ ਕੀਤੇ ਘੁਟਾਲੇ ਦਾ ਸ਼ਿਕਾਰ ਮਿਆਮੀ ਪੀੜਤਾਂ ਦੀ ਭਾਲ ਕਰ ਰਹੀ ਹੈ। ਜਵਾਹਰ ’ਤੇ ਕਰੋੜਾਂ ਡਾਲਰ ਦੀ ਪੌਂਜ਼ੀ ਯੋਜਨਾ ਚਲਾਉਣ ਦਾ ਦੋਸ਼ ਹੈ। ਭਾਰਤੀ-ਅਮਰੀਕੀ ’ਤੇ ਲਾਏ ਦੋਸ਼ਾਂ ਅਨੁਸਾਰ ਜੁਲਾਈ 2016 ਤੋਂ ਦਸੰਬਰ 2023 ਤੱਕ ਜਵਾਹਰ ਨੇ ‘ਸਵਿਫਟਾਰਕ’ ਨਿਵੇਸ਼ਕਾਂ ਤੋਂ 3.50 ਕਰੋੜ ਅਮਰੀਕੀ ਡਾਲਰ ਤੋਂ ਵੱਧ ਦੀ ਰਾਸ਼ੀ ਲਈ ਪਰ ਨਿਵੇਸ਼ ’ਤੇ ਕਰੀਬ ਇਕ ਕਰੋੜ ਅਮਰੀਕੀ ਡਾਲਰ ਖਰਚ ਕੀਤੇ। -ਪੀਟੀਆਈ
Advertisement
Advertisement
Advertisement