ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤੀ-ਅਮਰੀਕੀ ਉਦਯੋਗਪਤੀ ਨੇ ਕਮਲਾ ਹੈਰਿਸ ਲਈ ਸਮਰਥਨ ਹਾਸਲ ਕਰਨ ਵਾਸਤੇ ਜਾਰੀ ਕੀਤਾ ਗੀਤ

01:45 PM Sep 09, 2024 IST

ਵਾਸ਼ਿੰਗਟਨ, 9 ਸਤੰਬਰ
ਡੈਮੋਕਰੈਟਿਕ ਪਾਰਟੀ ਲਈ ਧਨ ਇਕੱਤਰ ਕਰਨ ਵਾਲੇ ਭਾਰਤੀ-ਅਮਰੀਕੀ ਉਦਯੋਗਪਤੀ ਅਜੇ ਜੈਨ ਭੂਟੋਰੀਆ ਨੇ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਉਮੀਦਵਾਰ ਕਮਲਾ ਹੈਰਿਸ ਵਾਸਤੇ ਦੱਖਣੀ ਏਸ਼ਿਆਈ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ ਇਕ ਸੰਗੀਤ ਵੀਡੀਓ ਜਾਰੀ ਕੀਤਾ ਹੈ। ਗੀਤ ‘ਨਾਚੋ ਨਾਚੋ’ ਹਿੰਦੀ ਫਿਲਮਾਂ ਦੀ ਗਾਇਕਾ ਸ਼ਿਬਾਨੀ ਕਸ਼ਿਅਪ ਵੱਲੋਂ ਗਾਇਆ ਗਿਆ ਹੈ ਅਤੇ ਰਿਤੇਸ਼ ਪਾਰਿਖ ਨੇ ਇਸ ਨੂੰ ਤਿਆਰ ਕੀਤਾ ਹੈ। ਇਹ ਗੀਤ ਭੂਟੋਰੀਆ ਦੇ ਦਿਮਾਗ ਦੀ ਉਪਜ ਹੈ ਜੋ ਕਿ ਰਾਸ਼ਟਰਪਤੀ ਅਹੁਦੇ ਲਈ ਹੈਰਿਸ ਦੀ ਕੌਮੀ ਵਿੱਤ ਕਮੇਟੀ ਦੇ ਮੈਂਬਰ ਹਨ। ਭੂਟੋਰੀਆ ਨੇ ਕਿਹਾ ਕਿ ‘ਨਾਚੋ ਨਾਚੋ’ ਸਿਰਫ਼ ਇਕ ਗੀਤ ਨਹੀਂ ਹੈ ਬਲਕਿ ਇਕ ਅੰਦੋਲਨ ਹੈ। -ਪੀਟੀਆਈ

Advertisement

Advertisement