ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤੀ-ਅਮਰੀਕੀ ਸੰਸਦ ਮੈਂਬਰ ਸੁਹਾਸ ਨੇ ਗੀਤਾ ’ਤੇ ਹੱਥ ਰੱਖ ਕੇ ਲਿਆ ਹਲਫ਼

06:57 AM Jan 08, 2025 IST

ਵਾਸ਼ਿੰਗਟਨ: ਭਾਰਤ-ਅਮਰੀਕੀ ਸੰਸਦ ਮੈਂਬਰ ਸੁਹਾਸ ਸੁਬਰਾਮਣੀਅਮ ਨੇ ਗੀਤਾ ’ਤੇ ਹੱਥ ਰੱਖ ਕੇ ਅਹੁਦੇ ਦਾ ਹਲਫ਼ ਲਿਆ। ਇਸ ਵਰ੍ਹੇ ਉਹ ਇਕਲੌਤੇ ਸੰਸਦ ਮੈਂਬਰ ਹਨ ਜਿਨ੍ਹਾਂ ਹਿੰਦੂਆਂ ਦੇ ਪਵਿੱਤਰ ਧਾਰਮਿਕ ਗ੍ਰੰਥ ਭਗਵਤ ਗੀਤਾ ’ਤੇ ਹੱਥ ਰੱਖ ਕੇ ਹਲਫ਼ ਲਿਆ ਹੈ। ਸੁਬਰਾਮਣੀਅਮ ਵਰਜੀਨੀਆ ਤੋਂ ਪਹਿਲੇ ਭਾਰਤੀ-ਅਮਰੀਕੀ ਸੰਸਦ ਮੈਂਬਰ ਹਨ ਅਤੇ ਹਲਫ਼ ਲੈਣ ਸਮੇਂ ਉਨ੍ਹਾਂ ਦੀ ਮਾਂ ਵੀ ਮੌਜੂਦ ਸੀ। ਹਲਫ਼ ਲੈਣ ਮਗਰੋਂ ਸੁਬਰਾਮਣੀਅਮ ਨੇ ਇਕ ਬਿਆਨ ’ਚ ਕਿਹਾ, ‘‘ਜੇ ਮੇਰੀ ਮਾਂ ਨੂੰ ਭਾਰਤ ਤੋਂ ਡਲੇਸ ਹਵਾਈ ਅੱਡੇ ’ਤੇ ਉਤਰਨ ਸਮੇਂ ਇਹ ਦੱਸਿਆ ਹੁੰਦਾ ਕਿ ਉਨ੍ਹਾਂ ਦਾ ਬੇਟਾ ਅਮਰੀਕੀ ਕਾਂਗਰਸ ’ਚ ਵਰਜੀਨੀਆ ਦੀ ਨੁਮਾਇੰਦਗੀ ਕਰਨ ਵਾਲਾ ਹੈ ਤਾਂ ਸ਼ਾਇਦ ਉਹ ਭਰੋਸਾ ਨਾ ਕਰਦੇ।’’ ਅਮਰੀਕੀ ਪ੍ਰਤੀਨਿਧ ਸਭਾ ’ਚ ਚੁਣੀ ਗਈ ਪਹਿਲੀ ਅਮਰੀਕੀ ਹਿੰਦੂ ਤੁਲਸੀ ਗਬਾਰਡ (43) ਅਜਿਹੀ ਸੰਸਦ ਮੈਂਬਰ ਹੈ ਜਿਨ੍ਹਾਂ 3 ਜਨਵਰੀ, 2013 ’ਚ ਸਭ ਤੋਂ ਪਹਿਲਾਂ ਗੀਤਾ ’ਤੇ ਹੱਥ ਰੱਖ ਕੇ ਹਲਫ਼ ਲਿਆ ਸੀ। -ਪੀਟੀਆਈ

Advertisement

Advertisement