ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤੀ ਅਮਰੀਕੀ ਕਾਰੋਬਾਰੀ ਟੈਕਸਾਸ ਦੀ ਆਰਥਿਕ ਸੰਸਥਾ ਦੇ ਚੇਅਰਮੈਨ ਨਿਯੁਕਤ

07:55 AM Aug 26, 2024 IST

ਹਿਊਸਟਨ, 25 ਅਗਸਤ
ਟੈਕਸਾਸ ਦੇ ਗਵਰਨਰ ਗਰੇਗ ਐਬਟ ਨੇ ਡਲਾਸ ਨਿਵਾਸੀ ਭਾਰਤੀ ਅਮਰੀਕੀ ਕਾਰੋਬਾਰੀ ਅਰੁਣ ਅਗਰਵਾਲ ਨੂੰ ‘ਟੈਕਸਾਸ ਆਰਥਿਕ ਵਿਕਾਸ ਨਿਗਮ’ ਦੇ ਬੋਰਡ ਆਫ ਡਾਇਰੈਕਟਰਜ਼ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਗਵਰਨਰ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਗਵਰਨਰ ਦੇ ਆਰਥਿਕ ਵਿਕਾਸ ਤੇ ਸੈਰ-ਸਪਾਟਾ ਦਫ਼ਤਰ ਨਾਲ ਇੱਕ ਅਹਿਮ ਜਨਤਕ-ਨਿੱਜੀ ਭਾਈਵਾਲੀ ਤਹਿਤ ਟੀਈਡੀਸੀ ਦਾ ਕੰਮ ਘਰੇਲੂ ਤੇ ਆਲਮੀ ਪੱਧਰ ’ਤੇ ਵਪਾਰ ਲਈ ਸਿਖਰਲੇ ਅਮਰੀਕੀ ਰਾਜ ਵਜੋਂ ਪ੍ਰਚਾਰ ਕਰਨ ਦਾ ਹੈ। ਉਸ ਨੇ ਕਿਹਾ ਕਿ ਇਹ ਨਿਯੁਕਤੀ ਵੰਨ-ਸੁਵੰਨਤਾ ਪ੍ਰਤੀ ਟੈਕਸਾਸ ਦੀ ਪ੍ਰਤੀਬੱਧਤਾ ਨੂੰ ਉਭਾਰਦੀ ਹੈ ਤੇ ਅਹਿਮ ਆਰਥਿਕ ਭੂਮਿਕਾਵਾਂ ’ਚ ਭਾਰਤੀ-ਅਮਰੀਕੀ ਲੋਕਾਂ ਦੇ ਵਧਦੇ ਪ੍ਰਭਾਵ ਨੂੰ ਸਾਹਮਣੇ ਲਿਆਉਂਦੀ ਹੈ। ਅਗਰਵਾਲ ਦੇ ਤਜਰਬੇ ਨਾਲ ਟੈਕਸਾਸ ਦੀ ਸਥਿਤੀ ਹੋਰ ਬਿਹਤਰ ਹੋਣ ਦੀ ਉਮੀਦ ਹੈ। -ਪੀਟੀਆਈ

Advertisement

Advertisement