ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤੀ-ਅਮਰੀਕੀ ਭਾਵਿਨੀ ਪਟੇਲ ਪੈਨਸਿਲਵੇਨੀਆ ਪ੍ਰਾਇਮਰੀ ਹਾਰੀ

07:15 AM Apr 25, 2024 IST

ਵਾਸ਼ਿੰਗਟਨ, 24 ਅਪਰੈਲ
ਭਾਰਤੀ ਅਮਰੀਕੀ ਭਾਵਿਨੀ ਪਟੇਲ ਮੰਗਲਵਾਰ ਰਾਤ ਨੂੰ ਪੈਨਸਿਲਵੇਨੀਆ ਤੋਂ ਡੈਮੋਕਰੈਟਿਕ ਪਾਰਟੀ ਦੀ ‘ਪ੍ਰਾਇਮਰੀ’ ਵਿਚ ਹਾਰ ਗਈ। ਮੌਜੂਦਾ ਸੰਸਦ ਮੈਂਬਰ ਸਮਰ ਲੀ ਨੂੰ 12ਵੀਂ ‘ਕਾਂਗਰੈਸ਼ਨਲ ਡਿਸਟ੍ਰਿਕਟ’’ ਪੈਨਸਿਲਵੇਨੀਆ ਦੀ ਪ੍ਰਾਇਮਰੀ ਵਿਚ ਜੇਤੂ ਐਲਾਨਿਆ ਗਿਆ। ਲੀ ਨੂੰ 59 ਫੀਸਦ ਜਦੋਂਕਿ ਪਟੇਲ ਨੂੰ 41 ਫੀਸਦ ਵੋਟਾਂ ਨਾਲ ਸਬਰ ਕਰਨਾ ਪਿਆ। ਰਾਸ਼ਟਰਪਤੀ ਜੋਅ ਬਾਇਡਨ ਤੇ ਰਿਪਬਲਿਕਨ ਪਾਰਟੀ ਦੇ ਉਨ੍ਹਾਂ ਦੇ ਰਵਾਇਤੀ ਵਿਰੋਧੀ ਡੋਨਲਡ ਟਰੰਪ ਦੋਵਾਂ ਨੇ ਆਸ ਮੁਤਾਬਕ ‘ਪ੍ਰਾਇਮਰੀ’ ਚੋਣ ਜਿੱਤੀ ਹੈ। ਬਾਇਡਨ ਨੂੰ ਡੈਮੋਕਰੈਟਸ ਤੋਂ 94 ਫੀਸਦ ਵੋਟ ਮਿਲੇ ਹਨ। ਪਟੇਲ (30) ਬਾਇਡਨ ਦੀ ਹਮਾਇਤੀ ਹੈ, ਜਦੋਂਕਿ ਲੀ ਰਾਸ਼ਟਰਪਤੀ ਦੀ ਪ੍ਰਮੁੱਖ ਆਲੋਚਕ ਹੈ ਤੇ ਉਨ੍ਹਾਂ ਇਜ਼ਰਾਈਲ ਖਿਲਾਫ਼ ਜੰਗ ਵਿਚ ਫਲਸਤੀਨ ਦੀ ਹਮਾਇਤ ਕੀਤੀ ਹੈ। ਚੋਣ ਨਤੀਜੇ ਆਉਣ ਮਗਰੋਂ ਪਿਟਸਬਰਗ ਪੋਸਟ ਗਜ਼ਟ ਨੇ ਕਿਹਾ, ‘‘ਪਟੇਲ ਦੀ ਹਾਰ ਦਰਸਾਉਂਦੀ ਹੈ ਕਿ ਲੀ ਜਿਹੀ ਪ੍ਰਗਤੀਸ਼ੀਲ ਉਮੀਦਵਾਰ ਹੁਣ ਵੀ ਪਿਟਸਬਰਗ ’ਤੇ ਆਪਣਾ ਦਬਦਬਾ ਕਾਇਮ ਰੱਖ ਸਕਦੀ ਹੈ...।’’ ਮੂਲ ਰੂਪ ਵਿਚ ਭਾਰਤ ਦੇ ਗੁਜਰਾਤ ਨਾਲ ਸਬੰਧਤ ਪਟੇਲ ਦੀ ਮਾਂ ਪਰਵਾਸੀ ਵਜੋਂ ਅਮਰੀਕਾ ਆਈ ਸੀ। -ਪੀਟੀਆਈ

Advertisement

Advertisement
Advertisement