For the best experience, open
https://m.punjabitribuneonline.com
on your mobile browser.
Advertisement

ਭਾਰਤੀ ਹਵਾਈ ਫ਼ੌਜ ਸਰਹੱਦ ਪਾਰ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ: ਏਅਰ ਚੀਫ਼ ਮਾਰਸ਼ਲ

08:00 AM Oct 04, 2023 IST
ਭਾਰਤੀ ਹਵਾਈ ਫ਼ੌਜ ਸਰਹੱਦ ਪਾਰ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ  ਏਅਰ ਚੀਫ਼ ਮਾਰਸ਼ਲ
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਏਅਰ ਚੀਫ਼ ਮਾਰਸ਼ਲ ਵੀ.ਆਰ. ਚੌਧਰੀ। -ਫੋਟੋ: ਅਗਰਵਾਲ
Advertisement

ਨਵੀਂ ਦਿੱਲੀ, 3 ਅਕਤੂਬਰ
ਭਾਰਤੀ ਹਵਾਈ ਫ਼ੌਜ ਦੇ ਏਅਰ ਚੀਫ਼ ਮਾਰਸ਼ਲ ਵੀ.ਆਰ. ਚੌਧਰੀ ਨੇ ਪੂਰਬੀ ਲੱਦਾਖ ਵਿੱਚ ਚੀਨ ਨਾਲ ਸਰਹੱਦੀ ਵਵਿਾਦ ਬਾਰੇ ਕਿਹਾ ਕਿ ਹਵਾਈ ਫ਼ੌਜ ਦੀਆਂ ਯੋਜਨਾਵਾਂ ਅਤਿ-ਆਧੁਨਿਕ ਹਨ ਤੇ ਅਸਲ ਕੰਟਰੋਲ ਰੇਖਾ ਉੱਤੇ ਜਿੱਥੇ ਵੀ ਇਹ ਦੁਸ਼ਮਣਾਂ ਦੀ ਗਿਣਤੀ ਜਾਂ ਸ਼ਕਤੀ’ ਦਾ ਮੁਕਾਬਲਾ ਨਹੀਂ ਕਰ ਸਕਦੀ, ਉੱਥੇ ਚੰਗੀਆਂ ਤਰਕੀਬਾਂ ਤੇ ਟਰੇਨਿੰਗ ਰਾਹੀਂ ਚੁਣੌਤੀਆਂ ਨਾਲ ਨਜਿੱਠੇਗੀ। ਉਨ੍ਹਾਂ 8 ਅਕਤੂਬਰ ਨੂੰ ਮਨਾਏ ਜਾਣ ਵਾਲੇ ਹਵਾਈ ਫ਼ੌਜ ਦਵਿਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਟਕਰਾਅ ਵਾਲੇ ਬਾਕੀ ਸਥਾਨਾਂ (ਦੋਵਾਂ ਮੁਲਕਾਂ) ਤੋਂ ਫ਼ੌਜੀਆਂ ਨੂੰ ਪਿੱਛੇ ਹਟਾਉਣ ਤੱਕ ਇਲਾਕੇ ਵਿੱਚ ਸਰਹੱਦ ’ਤੇ ਹਵਾਈ ਫ਼ੌਜ ਦੀ ਤਾਇਨਾਤੀ ਬਣੀ ਰਹੇਗੀ। ਭਾਰਤੀ ਹਵਾਈ ਫ਼ੌਜ ਦੀ ਸਮਰੱਥਾ ਵਧਾਉਣ ਲਈ ਚੁੱਕੇ ਕਦਮਾਂ ਦੇ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ ਲਗਪਗ 1.15 ਲੱਖ ਕਰੋੜ ਰੁਪਏ ਦੀ ਲਾਗਤ ਨਾਲ 97 ਤੇਜਸ 1 ਏ ਜਹਾਜ਼ ਖਰੀਦਣ ਦਾ ਕੰਟਰੈਕਟ ਜਲਦੀ ਹੀ ਪੂਰਾ ਕੀਤਾ ਜਾਵੇਗਾ।
ਏਅਰ ਚੀਫ਼ ਮਾਰਸ਼ਲ ਸ੍ਰੀ ਚੌਧਰੀ ਨੇ ਕਿਹਾ ਕਿ ਹਵਾਈ ਸੈਨਾ ਅਗਲੇ ਸੱਤ-ਅੱਠ ਸਾਲਾਂ ਵਿੱਚ ਢਾਈ-ਤਿੰਨ ਲੱਖ ਕਰੋੜ ਰੁਪਏ ਦੇ ਫ਼ੌਜੀ ਮੰਚ, ਉਪਰਕਰਨ ਤੇ ਹਾਰਡਵੇਅਰ ਸ਼ਾਮਲ ਕਰਨ ਲਈ ਵਿਚਾਰ ਕਰ ਰਹੀ ਹੈ। -ਪੀਟੀਆਈ

Advertisement

ਹਵਾਈ ਫ਼ੌਜ 97 ਵਾਧੂ ਤੇਜਸ ਮਾਰਕ-1ਏ ਲੜਾਕੂ ਜਹਾਜ਼ ਖ਼ਰੀਦੇਗੀ

ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ 60,000 ਕਰੋੜ ਰੁਪਏ ਦੀ ਲਾਗਤ ਨਾਲ 84 ਸੁਖੋਈ-30ਐੱਮਕੇਆਈ ਜਹਾਜ਼ਾਂ ਨੂੰ ਅਪਗਰੇਡ ਕਰਨ ਤੇ 97 ਤੇਜਸ ਮਾਰਕ- 1ਏ ਜਹਾਜ਼ਾਂ ਦੀ ਖਰੀਦ ਲਈ 1.15 ਲੱਖ ਕਰੋੜ ਰੁਪਏ ਦੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ’ਚ ਹੈ। ਚੀਫ਼ ਆਫ਼ ਏਅਰ ਸਟਾਫ਼ ਏਅਰ ਚੀਫ਼ ਮਾਰਸ਼ਲ ਵੀ ਆਰ ਚੌਧਰੀ ਨੇ ਕਿਹਾ ਕਿ ਫਰਵਰੀ 2021 ਵਿੱਚ ਰੱਖਿਆ ਮੰਤਰਾਲੇ ਨੇ ਹਵਾਈ ਫ਼ੌਜ ਲਈ 83 ਤੇਜਸ ਐੱਮਕੇ-1ਏ ਜਹਾਜ਼ਾਂ ਦੀ ਖ਼ਰੀਦ ਲਈ ਹਿੰਦੋਸਤਾਨ ਏਅਰੋਨਾਟਿਕਸ ਲਿਮਟਿਡ (ਐੱਚਏਐੱਲ) ਨਾਲ 48,000 ਕਰੋੜ ਰੁਪਏ ਦਾ ਸਮਝੌਤਾ ਕੀਤਾ ਸੀ। ਹੁਣ, 97 ਵਾਧੂ ਤੇਜਸ ਮਾਰਕ-1ਏ ਜਹਾਜ਼ਾਂ ਦੀ ਖਰੀਦ ਤੋਂ ਬਾਅਦ ਹਵਾਈ ਫ਼ੌਜ ਦੇ ਬੇੜੇ ਵਿੱਚ ਇਨ੍ਹਾਂ ਜਹਾਜ਼ਾਂ ਦੀ ਕੁੱਲ ਗਿਣਤੀ 180 ਹੋ ਜਾਵੇਗੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement