For the best experience, open
https://m.punjabitribuneonline.com
on your mobile browser.
Advertisement

ਆਲਮੀ ਪੱਧਰ ’ਤੇ ਭਾਰਤ ਦਾ ਅਕਸ ਬਦਲਿਆ: ਨੱਢਾ

03:04 PM Jun 30, 2023 IST
ਆਲਮੀ ਪੱਧਰ ’ਤੇ ਭਾਰਤ ਦਾ ਅਕਸ ਬਦਲਿਆ  ਨੱਢਾ
Advertisement

ਜੈਪੁਰ, 29 ਜੂਨ

Advertisement

ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਕਿਹਾ ਕਿ ਆਲਮੀ ਪੱਧਰ ‘ਤੇ ਭਾਰਤ ਦਾ ਅਕਸ ਵੱਡੇ ਪੱਧਰ ‘ਤੇ ਬਦਲਿਆ ਹੈ ਅਤੇ ਹੁਣ ਭਾਰਤ ਨਾਲ ਪੁਲਾੜ, ਨਿਵੇਸ਼ ਤੇ ਤਕਨੀਕ ਬਾਰੇ ਸਮਝੌਤੇ ਕੀਤੇ ਜਾ ਰਹੇ ਹਨ। ਰਾਜਸਥਾਨ ਦੇ ਭਰਤਪੁਰ ‘ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਹੁਣ ਭਾਰਤ ਬਾਰੇ ਗੱਲ ਹੋਣ ਸਮੇਂ ਪਾਕਿਸਤਾਨ ਦਾ ਜ਼ਿਕਰ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ, ‘2014 ਤੋਂ ਪਹਿਲਾਂ ਜਦੋਂ ਵੀ ਕੌਮਾਂਤਰੀ ਆਗੂ ਭਾਰਤ ਬਾਰੇ ਚਰਚਾ ਕਰਦੇ ਸੀ ਤਾਂ ਉਹ ਭਾਰਤ ਤੇ ਪਾਕਿਸਤਾਨ ਨੂੰ ਇਕੱਠੇ ਰੱਖ ਦਿੰਦੇ ਸੀ ਪਰ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਭਾਰਤ ਦੀ ਗੱਲ ਸਮੇਂ ਦੋਵਾਂ ਮੁਲਕਾਂ ਬਾਰੇ ਗੱਲ ਨਹੀਂ ਕੀਤੀ ਜਾਂਦੀ।’ ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਅਮਰੀਕਾ ਜਾਂਦੇ ਸਨ ਤਾਂ ਉੱਥੇ ਸਰਹੱਦ ਪਾਰੋਂ ਹੋਣ ਵਾਲੇ ਅਤਿਵਾਦ ਬਾਰੇ ਚਰਚਾ ਹੁੰਦੀ ਸੀ। ਪਰ ਹੁਣ ਮੋਦੀ ਦੀ ਅਗਵਾਈ ਹੇਠ ਦੋਵਾਂ ਮੁਲਕਾਂ ਦੇ ਰਿਸ਼ਤੇ ਨਵੀਆਂ ਬੁਲੰਦੀਆਂ ਤੱਕ ਪਹੁੰਚ ਗਏ ਹਨ। ਉਨ੍ਹਾਂ ਕਿਹਾ, ‘ਅਸੀ ਹੁਣ ਅਤਿਵਾਦ ਬਾਰੇ ਗੱਲ ਨਹੀਂ ਕਰਦੇ ਕਿਉਂਕਿ ਮੋਦੀ ਦੀ ਅਗਵਾਈ ਹੇਠ ਅਸੀਂ ਆਪਣੇ ਦੇਸ਼ ਦੀ ਰਾਖੀ ਕਰਨ ਦੇ ਯੋਗ ਹੋ ਗਏ ਹਾਂ ਅਤੇ ਅੱਗੇ ਵਧ ਰਹੇ ਹਾਂ।’

ਉਨ੍ਹਾਂ ਵਿਰੋਧੀ ਧਿਰਾਂ ‘ਤੇ ਪਰਿਵਾਰਵਾਦ ਦੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ, ‘ਉਮਰ ਅਬਦੁੱਲ੍ਹਾ ਦੀ ਪਾਰਟੀ (ਨੈਸ਼ਨਲ ਕਾਨਫਰੰਸ) ਇੱਕ ਪਰਿਵਾਰ ਦੀ ਪਾਰਟੀ ਹੈ, ਮਹਬਿੂਬਾ ਮੁਫ਼ਤੀ ਦੀ ਪਾਰਟੀ (ਪੀਡੀਪੀ) ਇੱਕ ਪਰਿਵਾਰ ਦੀ ਪਾਰਟੀ ਹੈ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਉੱਤਰ ਪ੍ਰਦੇਸ਼ ਵਿਚਲੀ ਸਮਾਜਵਾਦੀ ਪਾਰਟੀ ਵੀ ਇੱਕ ਹੀ ਪਰਿਵਾਰ ਦੀ ਪਾਰਟੀ ਹੈ। ਬਿਹਾਰ ‘ਚ ਅਸੀਂ ਜਿਸ ਆਰਜੇਡੀ ਖ਼ਿਲਾਫ਼ ਲੜ ਰਹੇ ਹਾਂ ਉਹ ਲਾਲੂ ਯਾਦਵ ਤੇ ਤੇਜਸਵੀ ਯਾਦਵ ਦੀ ਇੱਕ ਪਰਿਵਾਰ ਦੀ ਪਾਰਟੀ ਹੀ ਹੈ।’ ਉਨ੍ਹਾਂ ਕਿਹਾ ਕਿ ਕਾਂਗਰਸ ਵੀ ਹੁਣ ਮਾਂ, ਧੀ ਤੇ ਪੁੱਤ ਦੀ ਪਾਰਟੀ ਬਣ ਕੇ ਰਹਿ ਗਈ ਹੈ। -ਪੀਟੀਆਈ

Advertisement
Tags :
Advertisement
Advertisement
×