ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੀ20 ਲੜੀ: ਭਾਰਤ ਨੇ 2-0 ਦੀ ਜੇਤੂ ਲੀਡ ਹਾਸਲ ਕੀਤੀ

11:16 PM Aug 20, 2023 IST
ਮੈਚ ਦੌਰਾਨ ਸ਼ਾਟ ਮਾਰਦਾ ਹੋਇਆ ਭਾਰਤੀ ਬੱਲੇਬਾਜ਼ ਰੁਤੂਰਾਜ ਗਾਇਕਵਾੜ।

ਡਬਲਿਨ, 20 ਅਗਸਤ
ਟੀਮ ਇੰਡੀਆ ਨੇ ਆਇਰਲੈਂਡ ਖ਼ਿਲਾਫ਼ ਟੀ20 ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਹਾਸਲ ਕਰ ਲਈ ਹੈ। ਟੀਮ ਨੇ ਤਿੰਨ ਮੈਚਾਂ ਦੀ ਟੀ20 ਲੜੀ ਦਾ ਦੂਜਾ ਮੁਕਾਬਲਾ 33 ਦੌੜਾਂ ਨਾਲ ਜਿੱਤ ਲਿਆ। ਲੜੀ ਦਾ ਤੀਜਾ ਮੁਕਾਬਲਾ 23 ਅਗਸਤ ਨੂੰ ਖੇਡਿਆ ਜਾਵੇਗਾ। ਡਬਲਿਨ ਦੇ ਦਿ ਵਿਲੇਜ ਸਟੇਡੀਅਮ ਵਿੱਚ ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ ਪੰਜ ਵਿਕਟਾਂ ’ਤੇ 185 ਦੌੜਾਂ ਬਣਾਈਆਂ। ਜਵਾਬ ਵਿੱਚ ਆਇਰਲੈਂਡ ਦੀ ਟੀਮ 20 ਓਵਰਾਂ ਵਿੱਚ ਅੱਠ ਵਿਕਟਾਂ ’ਤੇ 152 ਦੌੜਾਂ ਹੀ ਬਣਾ ਸਕੀ। ਰਿੰਕੂ ਸਿੰਘ ਨੇ 21 ਗੇਂਦਾਂ ’ਤੇ 38 ਦੌੜਾਂ ਬਣਾਈਆਂ। ਰਿੰਕੂ ਤੋਂ ਪਹਿਲਾਂ ਵਿਕਟਕੀਪਰ ਸੰਜੂ ਸੈਮਸਨ ਨੇ 26 ਗੇਂਦਾਂ ’ਤੇ 40 ਦੌੜਾਂ ਅਤੇ ਰੁਤੂਰਾਜ ਗਾਇਕਵਾੜ ਨੇ 43 ਗੇਂਦਾਂ ’ਤੇ 58 ਦੌੜਾਂ ਬਣਾਈਆਂ। ਆਇਰਲੈਂਡ ਵੱਲੋਂ ਬੈਰੀ ਮੈਕਾਰਥੀ ਨੇ ਸਭ ਤੋਂ ਜ਼ਿਆਦਾ ਦੋ ਵਿਕਟਾਂ ਲਈਆਂ ਜਦਕਿ ਕਰੈਗ ਯੰਗ, ਮਾਰਕ ਅਡਾਇਰ ਅਤੇ ਬੈਂਜਾਮਿਨ ਵ੍ਹਾਈਟ ਨੂੰ ਇਕ-ਇਕ ਵਿਕਟ ਮਿਲੀ। -ਪੀਟੀਆਈ

Advertisement

Advertisement
Advertisement