For the best experience, open
https://m.punjabitribuneonline.com
on your mobile browser.
Advertisement

ਭਾਰਤ ਨੇ ਏਸ਼ਿਆੲੀ ਕਬੱਡੀ ਚੈਂਪੀਅਨਸ਼ਿਪ ਜਿੱਤੀ

08:07 AM Jul 01, 2023 IST
ਭਾਰਤ ਨੇ ਏਸ਼ਿਆੲੀ ਕਬੱਡੀ ਚੈਂਪੀਅਨਸ਼ਿਪ ਜਿੱਤੀ
Advertisement

ਬੁਸਾਨ (ਦੱਖਣੀ ਕੋਰੀਆ): ਭਾਰਤੀ ਕਬੱਡੀ ਟੀਮ ਨੇ ਅੱਜ ਇੱਥੇ ਰੋਮਾਂਚਕ ਫਾਈਨਲ ਵਿੱਚ ੲਿਰਾਨ ਨੂੰ 42-32 ਨਾਲ ਹਰਾ ਕੇ ਏਸ਼ਿਆਈ ਕਬੱਡੀ ਚੈਂਪੀਅਨਸ਼ਿਪ ਦਾ ਖ਼ਿਤਾਬ ਬਰਕਰਾਰ ਰੱਖਿਆ ਹੈ। ਇਸ 9ਵੀਂ ਮਹਾਂਦੀਪੀ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਇਹ ਅੱਠਵਾਂ ਖਿਤਾਬ ਹੈ। ਇਰਾਨ ਨੇ ਮੈਚ ਵਿੱਚ ਹਮਲਾਵਰ ਸ਼ੁਰੂਆਤ ਕੀਤੀ ਪਰ ਭਾਰਤੀ ਖਿਡਾਰੀਆਂ ਨੇ ਉਨ੍ਹਾਂ ਨੂੰ ਦਬਦਬਾ ਬਣਾਉਣ ਦਾ ਮੌਕਾ ਨਹੀਂ ਦਿੱਤਾ। ਕਪਤਾਨ ਪਵਨ ਸਹਿਰਾਵਤ ਦੀ ਬਦੌਲਤ ਭਾਰਤ ਨੇ ਇਰਾਨ ਦੀ ਪੂਰੀ ਟੀਮ ਬਾਹਰ ਕਰ 10-4 ਦੀ ਲੀਡ ਬਣਾਈ। ਭਾਰਤ ਨੇ ਇਸ ਮਗਰੋਂ ਆਪਣੀ ਲੀਡ ਬਰਕਰਾਰ ਰੱਖਦਿਆਂ ਜਿੱਤ ਦਰਜ ਕੀਤੀ। ਭਾਰਤੀ ਟੀਮ ਨੇ ਸਾਲ 2017 ਵਿੱਚ ਇਸ ਟੂਰਨਾਮੈਂਟ ਦੇ ਪਿਛਲੇ ਸੈਸ਼ਨ ਵਿੱਚ ਪਾਕਿਸਤਾਨ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ। -ਪੀਟੀਆਈ

Advertisement

Advertisement
Tags :
Author Image

sukhwinder singh

View all posts

Advertisement
Advertisement
×