ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੀਡੀਪੀ ਸਪੀਕਰ ਦੀ ਚੋਣ ਲੜੇ ਤਾਂ ‘ਇੰਡੀਆ’ ਹਮਾਇਤ ਕਰੇਗਾ: ਰਾਊਤ

09:05 AM Jun 17, 2024 IST

ਮੁੰਬਈ, 16 ਜੂਨ
ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਨੇ ਅੱਜ ਕਿਹਾ ਕਿ ਜੇਕਰ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਲੋਕ ਸਭਾ ਸਪੀਕਰ ਦੀ ਚੋਣ ਲਈ ਆਪਣਾ ਉਮੀਦਵਾਰ ਉਤਾਰਦੀ ਹੈ ਤਾਂ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ ਦੇ ਸਾਰੇ ਭਾਈਵਾਲ ਉਸ ਨੂੰ ਹਮਾਇਤ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਦਾਅਵਾ ਕੀਤਾ ਕਿ ਲੋਕ ਸਭਾ ਸਪੀਕਰ ਦੀ ਚੋਣ ਬਹੁਤ ਅਹਿਮ ਹੋਵੇਗੀ ਅਤੇ ਜੇਕਰ ਭਾਜਪਾ ਨੇ ਇਹ ਅਹੁਦਾ ਹਾਸਲ ਕਰ ਲਿਆ ਤਾਂ ਉਹ ਸਰਕਾਰ ਦੀਆਂ ਹਮਾਇਤੀ ਪਾਰਟੀਆਂ ਟੀਡੀਪੀ, ਜੇਡੀ (ਯੂ) ਅਤੇ ਚਿਰਾਗ ਪਾਸਵਾਨ ਤੇ ਜੈਅੰਤ ਚੌਧਰੀ ਦੇ ਸਿਆਸੀ ਧੜਿਆਂ ਨੂੰ ਤੋੜ ਦੇਵੇਗੀ। ਉਨ੍ਹਾਂ ਕਿਹਾ, ‘ਸਾਡਾ ਤਜਰਬਾ ਹੈ ਕਿ ਜੋ ਲੋਕ ਭਾਜਪਾ ਦੀ ਹਮਾਇਤ ਕਰਦੇ ਹਨ ਭਾਜਪਾ ਉਨ੍ਹਾਂ ਨੂੰ ਧੋਖਾ ਦਿੰਦੀ ਹੈ।’
ਉਨ੍ਹਾਂ ਕਿਹਾ, ‘ਮੈਂ ਸੁਣਿਆ ਹੈ ਕਿ ਟੀਡੀਪੀ ਆਪਣਾ ਉਮੀਦਵਾਰ ਉਤਾਰਨਾ ਚਾਹੁੰਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇੰਡੀਆ ਗੱਠਜੋੜ ਦੇ ਭਾਈਵਾਲ ਇਸ ਮੁੱਦੇ ’ਤੇ ਚਰਚਾ ਕਰਨਗੇ ਅਤੇ ਟੀਡੀਪੀ ਦੀ ਹਮਾਇਤ ਦੀ ਕੋਸ਼ਿਸ਼ ਕਰਨਗੇ।’ ਰਾਜ ਸਭਾ ਮੈਂਬਰ ਨੇ ਕਿਹਾ ਕਿ ਨਿਯਮਾਂ ਅਨੁਸਾਰ ਵਿਰੋਧੀ ਧਿਰ ਨੂੰ ਡਿਪਟੀ ਸਪੀਕਰ ਦਾ ਅਹੁਦਾ ਮਿਲਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਐੱਨਡੀਏ ਸਰਕਾਰ ਸਥਿਰ ਸ਼ਾਸਨ ਨਹੀਂ ਹੈ। ਲੋਕ ਸਭਾ ਚੋਣਾਂ ਮਗਰੋਂ ਆਰਐੱਸਐੱਸ ਦੇ ਆਗੂਆਂ ਵੱਲੋਂ ਪਿੱਛੇ ਜਿਹੇ ਭਾਜਪਾ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਦੇ ਸਬੰਧ ’ਚ ਰਾਊਤ ਨੇ ਕਿਹਾ ਕਿ ਜੇਕਰ ਆਰਐੱਸਐੱਸ ਆਪਣੀਆਂ ਅਤੀਤ ਦੀਆਂ ਗਲਤੀਆਂ ਸੁਧਾਰਨਾ ਚਾਹੁੰਦੀ ਹੈ ਤਾਂ ਚੰਗੀ ਗੱਲ ਹੈ।
ਉਨ੍ਹਾਂ ਕਿਹਾ, ‘ਅਸੀਂ ਸਾਹਮਣੇ ਆ ਰਹੇ ਘਟਨਾਕ੍ਰਮ ’ਤੇ ਨਜ਼ਰ ਰੱਖ ਰਹੇ ਹਾਂ।’ ਰਾਊਤ ਨੇ ਦਾਅਵਾ ਕੀਤਾ ਕਿ ਮੋਦੀ ਐੱਨਡੀਏ ਦੀ ਸੰਸਦੀ ਮੀਟਿੰਗ ’ਚ ਆਗੂ ਚੁਣੇ ਗਏ ਸਨ ਨਾ ਕਿ ਭਾਜਪਾ ਦੀ ਸੰਸਦੀ ਪਾਰਟੀ ਦੀ ਮੀਟਿੰਗ ਦੌਰਾਨ। ਉਨ੍ਹਾਂ ਕਿਹਾ, ‘ਭਾਜਪਾ ਸੰਸਦੀ ਦਲ ਦੀ ਮੀਟਿੰਗ ਨਹੀਂ ਹੋਈ। ਜੇਕਰ ਭਾਜਪਾ ਸੰਸਦੀ ਦਲ ਦੀ ਮੀਟਿੰਗ ’ਚ ਲੀਡਰਸ਼ਿਪ ਦਾ ਮੁੱਦਾ ਆਉਂਦਾ ਹੈ ਤਾਂ ਨਤੀਜੇ ਕੁਝ ਹੋਰ ਹੋ ਸਕਦੇ ਸਨ। ਇਸ ਲਈ ਐੱਨਡੀਏ ਦੀ ਸੰਸਦੀ ਦਲ ਦੀ ਮੀਟਿੰਗ ’ਚ ਮੋਦੀ ਨੂੰ ਨੇਤਾ ਚੁਣਿਆ ਗਿਆ। ਇਹ ਇੱਕ ਗੰਭੀਰ ਮਾਮਲਾ ਹੈ।’ -ਪੀਟੀਆਈ

Advertisement

Advertisement
Advertisement