ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Axiom-4 ਖਰਾਬ ਮੌਸਮ ਕਰਕੇ ਮਿਸ਼ਨ ਇਕ ਦਿਨ ਲਈ ਮੁਲਤਵੀ

08:21 PM Jun 09, 2025 IST
featuredImage featuredImage
ਅਕਸ਼ੀਵ ਠਾਕੁਰ/ਏਜੰਸੀ
Advertisement

ਨਵੀਂ ਦਿੱਲੀ, 9 ਜੂਨ

ਭਾਰਤ 41 ਸਾਲ ਬਾਅਦ ਮੁੜ ਮਨੁੱਖੀ ਪੁਲਾੜ ਉਡਾਣ ਮਿਸ਼ਨ ’ਚ ਆਪਣਾ ਨਾਂ ਦਰਜ ਕਰਵਾਏਗਾ ਜਦੋਂ ਗਰੁੱਪ ਕੈਪਟਨ Shubhanshu Shukla 11 ਜੂਨ ਨੂੰ ਪੁਲਾੜ ਲਈ ਉਡਾਣ ਭਰੇਗਾ। Axiom ਮਿਸ਼ਨ ਤਹਿਤ ਸਪੇਸਕ੍ਰਾਫਟ ਨੇ ਪਹਿਲਾਂ ਭਲਕੇ10 ਜੂਨ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਲਈ ਉਡਾਣ ਭਰਨੀ ਸੀ, ਪਰ ਹੁਣ ਖ਼ਰਾਬ ਮੌਸਮ ਕਰਕੇ ਮਿਸ਼ਨ ਨੂੰ ਇਕ ਦਿਨ ਲਈ ਅੱਗੇ ਪਾ ਦਿੱਤਾ ਗਿਆ ਹੈ। ਸਪੇਸਕ੍ਰਾਫਟ ਹੁਣ 11 ਜੂਨ ਨੂੰ ਉਡਾਣ ਭਰੇਗਾ। ਇਸਰੋ ਦੇ ਚੇਅਰਮੈਨ ਡਾ. ਵੀ. ਨਾਰਾਇਣਨ ਨੇ ਕਿਹਾ, ‘‘ਖਰਾਬ ਮੌਸਮ ਕਰਕੇ ਭਾਰਤੀ ਗਗਨਯਾਤਰੀ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਭੇਜਣ ਲਈ Axiom-4 ਮਿਸ਼ਨ ਦੀ ਲਾਂਚਿੰਗ 10 ਜੂਨ 2025 ਤੋਂ 11 ਜੂਨ 2025 ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸਪੇਸਕ੍ਰਾਫਟ ਹੁਣ 11 ਜੂਨ 2025 ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 5:30 ਵਜੇ ਲਾਂਚ ਕੀਤੇ ਜਾਣ ਦਾ ਟੀਚਾ ਹੈ।’’

Advertisement

ਸ਼ੁਕਲਾ, ਜਿਸ ਦਾ ਕਾਲ ਸਾਈਨ ‘Shuks’ ਹੈ, ਰਾਕੇਸ਼ ਸ਼ਰਮਾ ਮਗਰੋਂ ਪੁਲਾੜ ਦੀ ਯਾਤਰਾ ਕਰਨ ਵਾਲਾ ਦੂਜਾ ਭਾਰਤੀ ਪੁਲਾੜ ਯਾਤਰੀ ਬਣੇਗਾ। ਸ਼ੁਕਲਾ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ’ਤੇ ਖੋਜ ਕਰਨ ਵਾਲਾ ਪਹਿਲਾ ਭਾਰਤੀ ਹੋਵੇਗਾ। ਰਾਕੇਸ਼ ਸ਼ਰਮਾ ਨੇ 1984 ਵਿਚ ਸੋਵੀਅਤ ਰੂਸ (ਸਾਂਝੇ ਰੂਸ) ਦੇ ਸੋਯੁਜ਼ ਸਪੇਸਕ੍ਰਾਫਟ ਵਿਚ ਸਵਾਰ ਹੋ ਕੇ ਪੁਲਾੜ ਦੀ ਯਾਤਰਾ ਕੀਤੀ ਸੀ। ਕੌਮਾਂਤਰੀ ਪੁਲਾੜ ਸਟੇਸ਼ਨ (ISS) ਵਿਚ ਦੋ ਹਫ਼ਤਿਆਂ ਦੀ ਆਪਣੀ ਠਹਿਰ ਦੌਰਾਨ Axiom-4 ਚਾਲਕ ਦਲ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਕੂਲੀ ਵਿਦਿਆਰਥੀਆਂ ਅਤੇ ਪੁਲਾੜ ਉਦਯੋਗ ਦੇ ਨੇਤਾਵਾਂ ਸਮੇਤ ਹੋਰਾਂ ਨਾਲ ਗੱਲਬਾਤ ਕਰਨ ਦੀ ਉਮੀਦ ਹੈ। ਸ਼ੁਕਲਾ ਨੇ ਕਿਹਾ ਕਿ ਉਹ 1.4 ਅਰਬ ਭਾਰਤੀਆਂ ਦੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਪੁਲਾੜ ਵਿੱਚ ਲੈ ਕੇ ਜਾਵੇਗਾ। ਉਨ੍ਹਾਂ ਭਾਰਤ ਨੂੰ ਮਿਸ਼ਨ ਦੀ ਸਫਲਤਾ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ।

ਇਹ ਮਿਸ਼ਨ ਕਰੂ ਸਪੇਸਐੱਕਸ ਦੇ ਡਰੈਗਨ ਸਪੇਸਕ੍ਰਾਫਟ ਰਾਹੀਂਉਡਾਣ ਭਰੇਗਾ। ਸ਼ੁਕਲਾ ਅਮਰੀਕਾ ਤੋਂ ਕਮਾਂਡਰ ਪੈਗੀ ਵ੍ਹਿਟਸਨ (ਸਾਬਕਾ ਨਾਸਾ ਪੁਲਾੜ ਯਾਤਰੀ), ਮਿਸ਼ਨ ਮਾਹਿਰ ਸਲਾਵੋਜ਼ ਉਜ਼ਨਾਨਸਕੀ ਵਿਸਨੀਏਵਸਕੀ (ਪੋਲੈਂਡ/ਈਐੱਸਏ) ਅਤੇ ਮਿਸ਼ਨ ਮਾਹਿਰ ਟਿਬੋਰ ਕਾਪੂ (ਹੰਗਰੀ/ਈਐੱਸਏ) ਨਾਲ Axiom-4 ਮਿਸ਼ਨ ’ਤੇ ਮਿਸ਼ਨ ਪਾਇਲਟ ਵਜੋਂ ਕੰਮ ਕਰਨਗੇ। ਮਿਸ਼ਨ ਦੇ ਕਰੂ ਨੇ ਲਾਂਚ ਤੋਂ ਪਹਿਲਾਂ ਅੱਜ ਸਾਰੀਆਂ ਸਰਗਰਮੀਆਂ ਦਾ ਅਭਿਆਸ ਪੂਰਾ ਕਰ ਲਿਆ ਹੈ। Axiom-4 ਕਰੂ ਫਲੋਰੀਡਾ ’ਚ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਦੇ ਲਾਂਚ ਕੰਪਲੈਕਸ 39ਏ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋਵੇਗਾ। ਕਰੂ 11 ਜੂਨ ਨੂੰ ਪੁਲਾੜ ਸਟੇਸ਼ਨ ’ਤੇ ਉਤਰੇਗਾ। ਇਸ ਮਗਰੋਂ Axiom-4 ਪੁਲਾੜ ਯਾਤਰੀ ਮਾਈਕ੍ਰੋਗਰੈਵਿਟੀ ਖੋਜ ਤੇ ਹੋਰ ਖੋਜਾਂ ਲਈ ਤਕਰੀਬਨ 14 ਦਿਨ ਪੁਲਾੜ ਸਟੇਸ਼ਨ ’ਤੇ ਬਿਤਾਉਣਗੇ।

ਸ਼ੁਕਲਾ ਦਾ ਤਜਰਬਾ ਭਾਰਤ ਦੇ ਗਗਨਯਾਨ ਮਿਸ਼ਨ ਲਈ ਵੀ ਲਾਹੇਵੰਦ ਹੋਵੇਗਾ। ਮਾਈਕ੍ਰੋਗਰੈਵਿਟੀ ਬਾਰੇ ਖੋਜ ਤੇ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਹੋਰ ਤਜਰਬੇ ਭਾਰਤੀ ਪੁਲਾੜ ਖੋਜ ਸੰਗਠਨ (ISRO) ਲਈ ਜਾਣਕਾਰੀ ਵਧਾਉਣ ਵਾਲੇ ਹੋਣਗੇ। Axiom ਨੇ ਇੱਕ ਬਿਆਨ ’ਚ ਕਿਹਾ ਕਿ ਇਸ ਮਿਸ਼ਨ ਦਾ ਮਕਸਦ ਮਾਈਕ੍ਰੋਗਰੈਵਿਟੀ ਦੇ ਮਹੱਤਵ ਨੂੰ ਉਭਾਰਨਾ ਅਤੇ ਕੌਮਾਂਤਰੀ ਸਹਿਯੋਗ ਨੂੰ ਵਧਾ ਕੇ ਇਨ੍ਹਾਂ ਦੇਸ਼ਾਂ ਦੀ ਭਾਗੀਦਾਰੀ ਵਧਾਉਣਾ ਹੈ। ਉਧਰ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਦੱਸਿਆ ਕਿ ਇਹ ਪੁਲਾੜ ਮਿਸ਼ਨ ਭਾਰਤ ਦੇ ਪੁਲਾੜ ਬਾਨੀਆਂ ਵਿਕਰਮ ਸਾਰਾਭਾਈ ਤੇ ਸਤੀਸ਼ ਧਵਨ ਨੂੰ ਇੱਕ ਸੱਚੀ ਸ਼ਰਧਾਂਜਲੀ ਹੈ।

ਉਧਰ ਲਖਨਊ ਵਿੱਚ ਸ਼ੁਕਲਾ ਦੇ ਸਿਟੀ ਮੌਂਟੇਸਰੀ ਸਕੂਲ (ਸੀਐਮਐਸ) ਨੇ ਉਨ੍ਹਾਂ ਦੀ ਪੁਲਾੜ ਉਡਾਣ ਦਾ ਜਸ਼ਨ ਮਨਾਉਣ ਲਈ ‘ਜਨਤਕ ਵਾਚ ਪਾਰਟੀ’ ਦੀ ਯੋਜਨਾ ਬਣਾਈ ਹੈ। ਦੱਸ ਦੇਈਏ ਕਿ ਕੈਪਟਨ ਸ਼ੁਭਾਸ਼ੂ ਸ਼ੁਕਲਾ ਲਖਨਊ ਦਾ ਜੰਮਪਲ ਹੈ। ‘ਸ਼ੁਕਸ’ ਨੂੰ ਉਨ੍ਹਾਂ ਦੀ ਪੁਲਾੜਉਡਾਣ ਲਈ ਵਧਾਈ ਦਿੰਦੇ ਹੋਏ ਸ਼ਹਿਰ ਭਰ ਵਿੱਚ ਕਈ ਹੋਰਡਿੰਗ ਲਗਾਏ ਗਏ ਹਨ। ਸੀਐੱਮਐੱਸ ਨੇ ਸਪੇਸਐਕਸ ਲਾਂਚ ਦੇ ਨਾਲ ਲਾਈਵ ਰੀਲੇਅ ਲਈ ਵੱਡੀਆਂ ਸਕਰੀਨਾਂ ਵੀ ਲਾਈਆਂ ਹਨ। ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਦੋ ਹਫ਼ਤਿਆਂ ਦੀ ਆਪਣੀ ਠਹਿਰ ਦੌਰਾਨ Axiom-4 ਚਾਲਕ ਦਲ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਕੂਲੀ ਵਿਦਿਆਰਥੀਆਂ ਅਤੇ ਪੁਲਾੜ ਉਦਯੋਗ ਦੇ ਨੇਤਾਵਾਂ ਸਮੇਤ ਹੋਰਾਂ ਨਾਲ ਗੱਲਬਾਤ ਕਰਨ ਦੀ ਉਮੀਦ ਹੈ।

 

Advertisement
Tags :
Group Captain Shubhanshu Shukla