ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿੰਗਾਪੁਰ ਦੇ ਸੱਤ ਉਪਗ੍ਰਹਿ 30 ਨੂੰ ਲਾਂਚ ਕਰੇਗਾ ਭਾਰਤ

08:47 AM Jul 25, 2023 IST

ਬੰਗਲੁਰੂ, 24 ਜੁਲਾਈ
ਭਾਰਤ 30 ਜੁਲਾਈ ਨੂੰ ਸਿੰਗਾਪੁਰ ਦੇ ਇਕ ਉਪ ਗ੍ਰਹਿ ਨੂੰ ਲਾਂਚ ਕਰੇਗਾ ਜਿਸ ਵਿੱਚ ਇਜ਼ਰਾਈਲ ਐਰੋਸਪੇਸ ਇੰਡਸਟਰੀਜ਼ (ਆਈਏਆਈ) ਵੱਲੋਂ ਵਿਕਸਤ ਸਿੰਥੈਟਿਕ ਐਪਰਚਰ ਰਾਡਾਰ (ਐੱਸਏਆਰ) ਪੇਅਲੋਡ ਹੈ, ਜੋ ਹਰ ਤਰ੍ਹਾਂ ਦੀਆਂ ਮੌਸਮ ਸਬੰਧੀ ਸਥਿਤੀਆਂ ’ਚ ਤਸਵੀਰਾਂ ਲੈਣ ਦੇ ਸਮਰੱਥ ਹੈ।
ਭਾਰਤੀ ਰਾਕੇਟ ਪੀਐੱਸਐੱਲਵੀ-ਸੀ56 ਐਤਵਾਰ ਨੂੰ ਸਵੇਰੇ 6.30 ਵਜੇ ਭਾਰਤੀ ਪੁਲਾੜ ਖੋਜ ਕੇਂਦਰ (ਇਸਰੋ) ਦੇ ਆਂਧਰਾ ਪ੍ਰਦੇਸ਼ ’ਚ ਸਥਿਤ ਸ੍ਰੀਹਰੀਕੋਟਾ ਸਪੇਸਪੋਰਟ ਦੇ ਪਹਿਲੇ ਲਾਂਚ-ਪੈਡ ਤੋਂ ਛੇ ਹੋਰ ਉਪਗ੍ਰਹਿ ਦੇ ਨਾਲ ਸਿੰਗਾਪੁਰ ਦੇ ਡੀਐੱਸ-ਐੱਸਏਆਰ ਉਪਗ੍ਰਹਿ ਨੂੰ ਪੰਧ ਵਿੱਚ ਸਥਾਪਤ ਕਰੇਗਾ। ਡੀਐੱਸ-ਐੱਸਏਆਰ ਉਪਗ੍ਰਹਿ ਨੂੰ ਸਿੰਗਾਪੁਰ ਦੀ ਰੱਖਿਆ ਵਿਗਿਆਨ ਤੇ ਤਕਨਾਲੋਜੀ ਏਜੰਸੀ (ਡੀਐੱਸਟੀਏ) ਅਤੇ ਸਿੰਗਾਪੁਰ ਦੇ ਹੀ ਸਿੰਗਾਪੁਰ ਤਕਨਾਲੋਜੀ ਇੰਜਨੀਅਰਿੰਗ ਲਿਮਿਟਡ (ਐੱਸਟੀ ਇੰਜਨੀਅਰਿੰਗ) ਵਿਚਾਲੇ ਸਾਂਝੇਦਾਰੀ ਤਹਿਤ ਵਿਕਸਤ ਕੀਤਾ ਗਿਆ ਹੈ। ਸਿੰਗਾਪੁਰ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਦੀ ਉਪਗ੍ਰਹਿ ਤੋਂ ਪ੍ਰਾਪਤ ਹੋਣ ਵਾਲੀਆਂ ਤਸਵੀਰਾਂ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਸ ਉਪਗ੍ਰਹਿ ਦਾ ਇਸਤੇਮਾਲ ਕੀਤਾ ਜਾਵੇਗਾ। ਐੱਸਟੀ ਇੰਜਨੀਅਰਿੰਗ ਆਪਣੇ ਵਪਾਰਕ ਗਾਹਕਾਂ ਨੂੰ ਮਲਟੀ ਮਾਡਲ ਤੇ ਉੱਚ ਗੁਣਵੱਤਾ ਵਾਲੀਆਂ ਤਸਵੀਰਾਂ ਅਤੇ ਭੂਸਥਾਨਕ ਸੇਵਾਵਾਂ ਮੁਹੱਈਆ ਕਰਾਉਣ ਲਈ ਇਸ ਦਾ ਇਸਤੇਮਾਲ ਕਰੇਗਾ। ਇਸਰੋ ਨੇ ਅੱਜ ਟਵੀਟ ਕੀਤਾ ਕਿ ਪੁਲਾੜ ਵਿਭਾਗ ਅਧੀਨ ਕੇਂਦਰ ਸਰਕਾਰ ਦੇ ਯਤਨ ‘ਨਿਊਸਪੇਸ ਇੰਡੀਆ ਲਿਮਿਟਡ’ (ਐੱਨਐੱਸਆਈਐੱਲ) ਨੇ 360 ਕਿੱਲੋ ਵਜ਼ਨ ਦੇ ਡੀਐੱਸ-ਐੱਸਏਆਰ ਉਪਗ੍ਰਹਿ ਅਤੇ ਛੇ ਹੋਰ ਉਪਗ੍ਰਹਿ ਪੁਲਾੜ ਵਿੱਚ ਸਥਾਪਤ ਕਰਨ ਲਈ ਪੀਐੱਸਐੱਲਵੀ-ਸੀ56 ਖਰੀਦਿਆ ਹੈ। ਇਸਰੋ ਦੇ ਪ੍ਰਧਾਨ ਸੋਮਨਾਥ ਐੱਸ ਨੇ ਦੱਸਿਆ, ‘‘ਇਹ ਇਕ ਵਪਾਰਕ ਮਿਸ਼ਨ ਹੈ।’’ -ਪੀਟੀਆਈ

Advertisement

Advertisement