For the best experience, open
https://m.punjabitribuneonline.com
on your mobile browser.
Advertisement

ਇੱਕ ਰੋਜ਼ਾ ਅਤੇ ਟੀ20 ਲੜੀ ਲਈ ਦੱਖਣੀ ਅਫ਼ਰੀਕਾ ਦੀ ਮੇਜ਼ਬਾਨੀ ਕਰੇਗਾ ਭਾਰਤ

07:09 AM May 04, 2024 IST
ਇੱਕ ਰੋਜ਼ਾ ਅਤੇ ਟੀ20 ਲੜੀ ਲਈ ਦੱਖਣੀ ਅਫ਼ਰੀਕਾ ਦੀ ਮੇਜ਼ਬਾਨੀ ਕਰੇਗਾ ਭਾਰਤ
Advertisement

ਬੰਗਲੂਰੂ, 3 ਮਈ
ਭਾਰਤ ਜੂਨ ਅਤੇ ਜੁਲਾਈ ਵਿੱਚ ਇੱਕ ਟੈਸਟ, ਤਿੰਨ ਇੱਕ ਰੋਜ਼ਾ ਅਤੇ ਤਿੰਨ ਟੀ20 ਕੌਮਾਂਤਰੀ ਮੈਚਾਂ ਲਈ ਦੱਖਣੀ ਅਫ਼ਰੀਕਾ ਮਹਿਲਾ ਟੀਮ ਦੀ ਮੇਜ਼ਬਾਨੀ ਕਰੇਗਾ। ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (ਕੇਐੱਸਸੀਏ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇੱਕ ਰੋਜ਼ਾ ਅਤੇ ਟੀ20 ਮੈਚ ਬੰਗਲੂਰੂ ਵਿੱਚ ਖੇਡੇ ਜਾਣਗੇ, ਜਦਕਿ ਟੈਸਟ ਮੈਚ ਚੇਨੱਈ ਵਿੱਚ ਖੇਡਿਆ ਜਾਵੇਗਾ। ਇੱਕ ਰੋਜ਼ਾ ਮੈਚ 16 ਜੂਨ ਤੋਂ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਹੋਵੇਗਾ, ਜਦਕਿ ਇਕਲੌਤਾ ਟੈਸਟ 28 ਜੂਨ ਤੋਂ ਐੱਮਏ ਚਿੰਦਬਰਮ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਇਸ ਮਗਰੋਂ ਟੀਮਾਂ ਪੰਜ, ਸੱਤ ਅਤੇ ਨੌਂ ਜੁਲਾਈ ਨੂੰ ਟੀ20 ਕੌਮਾਂਤਰੀ ਲੜੀ ਲਈ ਬੰਗਲੂਰੂ ਪਰਤਣਗੀਆਂ। ਇਸ ਟੀ20 ਕੌਮਾਂਤਰੀ ਲੜੀ ਦੀ ਅਹਿਮੀਅਤ ਇਸ ਲਈ ਵੱਧ ਹੈ ਕਿਉਂਕਿ ਸਤੰਬਰ-ਅਕਤੂਬਰ ਵਿੱਚ ਬੰਗਲਾਦੇਸ਼ ਵਿੱਚ ਮਹਿਲਾ ਟੀ20 ਵਿਸ਼ਵ ਕੱਪ ਖੇਡਿਆ ਜਾਵੇਗਾ। ਸਫ਼ੈਦ ਬਾਲ ਨਾਲ ਮੈਚ ਖੇਡਣ ਦਾ ਰੁਝਾਨ ਆਈਸੀਸੀ ਐੱਫਟੀਪੀ ਵੱਲੋਂ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਗਿਆ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×