ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੇਪਾਲ ਨੂੰ 7.5 ਕਰੋੜ ਡਾਲਰ ਦਾ ਵਿੱਤੀ ਪੈਕੇਜ ਦੇਵੇਗਾ ਭਾਰਤ: ਜੈਸ਼ੰਕਰ

07:12 AM Jan 06, 2024 IST
ਲਾਇਬਰੇਰੀ ਦਾ ਉਦਘਾਟਨ ਕਰਦੇ ਹੋਏ ਐੱਸ. ਜੈਸ਼ੰਕਰ ਤੇ ਹੋਰ। -ਫੋਟੋ: ਪੀਟੀਆਈ

ਕਾਠਮੰਡੂ, 5 ਜਨਵਰੀ
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਭੂਚਾਲ ਦੇ ਝੰਬੇ ਗੁਆਂਂਢੀ ਮੁਲਕ ਨੇਪਾਲ ਨੂੰ ਬੁਨਿਆਦੀ ਢਾਂਚੇ ਦੀ ਮੁੜ ਉਸਾਰੀ ਲਈ 7.5 ਕਰੋੜ ਅਮਰੀਕੀ ਡਾਲਰ ਦਾ ਵਿੱਤੀ ਪੈਕੇਜ ਦੇਵੇਗਾ। ਜੈਸ਼ੰਕਰ ਨੇਪਾਲ ਦੇ ਆਪਣੇ ਹਮਰੁਤਬਾ ਐੱਨ.ਪੀ.ਸੌਦ ਨਾਲ ਤ੍ਰਿਭੁਵਨ ਯੂਨੀਵਰਸਿਟੀ ਸੈਂਟਰਲ ਲਾਇਬਰੇਰੀ ਤੇ ਹੋਰ ਮੁੜ ਉਸਾਰੀ ਪ੍ਰਾਜੈਕਟਾਂ ਦਾ ਸਾਂਝੇ ਰੂਪ ਵਿੱਚ ਉਦਘਾਟਨ ਕਰਨ ਮੌਕੇ ਬੋਲ ਰਹੇ ਸਨ। ਜੈਸ਼ੰਕਰ ਦੋ ਰੋਜ਼ਾ ਫੇਰੀ ਤਹਿਤ ਵੀਰਵਾਰ ਨੂੰ ਨੇਪਾਲ ਪੁੱਜੇ ਸਨ। ਪਿਛਲੇ ਸਾਲ ਨਵੰਬਰ ਵਿੱਚ ਆਏ ਭੂਚਾਲ ਕਰਕੇ ਨੇਪਾਲ ਵਿੱਚ ਬੁਨਿਆਦੀ ਢਾਂਚੇ ਨੂੰ ਵੱਡਾ ਨੁਕਸਾਨ ਪੁੱਜਾ ਸੀ।
ਸਮਾਗਮ ਦੌਰਾਨ ਬੋਲਦਿਆਂ ਜੈਸ਼ੰਕਰ ਨੇ ਕਿਹਾ ਕਿ ਇਸ ਨਵਨਿਰਮਤ ਕੇਂਦਰੀ ਲਾਇਬਰੇਰੀ ਦੇ ਨਾਲ 25 ਸਕੂਲਾਂ, 32 ਸਿਹਤ ਪ੍ਰਾਜੈਕਟਾਂ ਤੇ ਸਭਿਆਚਾਰਕ ਵਿਰਾਸਤ ਸੈਕਟਰ ਪ੍ਰਾਜੈਕਟ ਦਾ ਉਦਘਾਟਨ ਕਰਕੇ ਉਨ੍ਹਾਂ ਨੂੰ ਵੱਡੀ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨਵੰਬਰ ਵਿੱਚ ਨੇਪਾਲ ਦੇ ਪੱਛਮੀ ਹਿੱਸੇ ਵਿੱਚ ਆਏ ਭੂਚਾਲ ਕਰਕੇ ਹੋਈਆਂ ਮੌਤਾਂ ਤੇ ਤਬਾਹੀ ਤੋਂ ਭਾਰਤ ਨੂੰ ਵੀ ਵੱਡਾ ਦੁੱਖ ਪੁੱਜਾ ਸੀ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੇ ਲੋਕਾਂ ਤੇ ਲੀਡਰਸ਼ਿਪ ਨਾਲ ਇਕਮੁੱਠਤਾ ਜ਼ਾਹਿਰ ਕਰਦਿਆਂ ਹਰ ਸੰਭਵ ਮਦਦ ਦੀ ਵਚਨਬੱਧਤਾ ਦੁਹਰਾਈ ਸੀ।’’ ਵਿਦੇਸ਼ ਮੰਤਰੀ ਨੇ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਪ੍ਰਚੰਡਾ ਨੂੰ ਨੇਪਾਲ ਵਿੱਚ ਭੂਚਾਲ ਦੀ ਮਾਰ ਹੇਠ ਆਏ ਜ਼ਿਲ੍ਹਿਆਂ ਵਿਚ ਬੁਨਿਆਦੀ ਢਾਂਚੇ ਦੀ ਮੁੜ ਉਸਾਰੀ ਲਈ ਭਾਰਤ ਵੱਲੋਂ 7.5 ਕਰੋੜ ਅਮਰੀਕੀ ਡਾਲਰ (1000 ਕਰੋੜ ਨੇਪਾਲੀ ਰੁਪਏ) ਦਾ ਵਿੱਤੀ ਪੈਕੇਜ ਦੇਣ ਦੇ ਫੈਸਲੇ ਬਾਰੇ ਦੱਸ ਦਿੱਤਾ ਹੈ। ਅਸੀਂ ਨੇਪਾਲ ਦੇ ਲੋਕਾਂ ਨਾਲ ਅੱਗੇ ਵੀ ਖੜ੍ਹਾਂਗੇ ਤੇ ਨੇਪਾਲ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ’ਚ ਯੋਗਦਾਨ ਪਾਉਂਦੇ ਰਹਾਂਗੇ।’’ ਜੈਸ਼ੰਕਰ ਨੇ ਕਿਹਾ ਕਿ 2015 ਦੇ ਭੂਚਾਲ ਮਗਰੋਂ ਨੇਪਾਲ ਸਰਕਾਰ ਨੇ ਮੁੜ ਉਸਾਰੀ ਦੇ ਆਪਣੇ ਮਿਸ਼ਨ ਤਹਿਤ ਮਕਾਨ ਉਸਾਰੀ, ਸਿੱਖਿਆ, ਸਿਹਤ ਤੇ ਸਭਿਆਚਾਰਕ ਵਿਰਾਸਤ ਨੂੰ ਤਰਜੀਹ ਬਣਾਇਆ ਸੀ। ਉਨ੍ਹਾਂ ਕਿਹਾ ਕਿ ਭਾਰਤ ਇਸ ਮੁਹਿੰਮ ਦਾ ਹਿੱਸਾ ਬਣ ਕੇ ਖ਼ੁਸ਼ ਹੈ ਤੇ ਹੁੁਣ ਤੱਕ 1 ਅਰਬ ਅਮਰੀਕੀ ਡਾਲਰ ਦਾ ਯੋਗਦਾਨ ਪਾ ਚੁੱਕਾ ਹੈ। -ਪੀਟੀਆਈ

Advertisement

ਵਿਦੇਸ਼ ਮੰਤਰੀ ਨੇ ਪਸ਼ੂਪਤੀਨਾਥ ਮੰਦਰ ’ਚ ਮੱਥਾ ਟੇਕਿਆ

ਕਾਠਮੰਡੂ: ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਪਸ਼ੂਪਤੀਨਾਥ ਮੰਦਰ ਵੀ ਮੱਥਾ ਟੇਕਿਆ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਤੇ ਭਾਰਤ-ਨੇਪਾਲ ਰਿਸ਼ਤਿਆਂ ਦੀ ਸਲਾਮਤੀ ਲਈ ਪ੍ਰਾਰਥਨਾ ਕੀਤੀ। ਜੈਸ਼ੰਕਰ ਨੇਪਾਲ ਫੇਰੀ ਦੇ ਦੂਜੇ ਤੇ ਆਖਰੀ ਦਿਨ ਅੱਜ ਸੁਵੱਖਤੇ ਹੀ ਮੰਦਰ ਪੁੱਜ ਗਏ ਸਨ। ਉਨ੍ਹਾਂ ਸਦੀਆਂ ਪੁਰਾਣੇ ਮੰਦਰ ਦੇ ਅਹਾਤੇ ਵਿੱਚ ਰੁਦਰਾਕਸ਼ ਦਾ ਬੂਟਾ ਵੀ ਲਾਇਆ। -ਪੀਟੀਆਈ

Advertisement
Advertisement