ਯੂਏਈ ਤੇ ਬੰਗਲਾਦੇਸ਼ ਨੂੰ ਪਿਆਜ਼ ਬਰਾਮਦ ਕਰੇਗਾ ਭਾਰਤ
07:19 AM Mar 05, 2024 IST
Advertisement
ਨਵੀਂ ਦਿੱਲੀ, 4 ਮਾਰਚ
ਸਰਕਾਰ ਨੇ ਨੈਸ਼ਨਲ ਕੋਆਪ੍ਰੇਟਿਵ ਐਕਸਪੋਰਟਸ ਲਿਮਟਡ (ਐੱਨਸੀਈਐੱਲ) ਰਾਹੀਂ ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਬੰਗਲਾਦੇਸ਼ ਨੂੰ 64,400 ਟਨ ਪਿਆਜ਼ ਬਰਾਮਦ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਵਣਜ ਮੰਤਰਾਲੇ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਬੰਗਲਾਦੇਸ਼ ਨੂੰ 50,000 ਟਨ ਪਿਆਜ਼ ਦੀ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਜਦਕਿ 14,400 ਟਨ ਯੂਏਈ ਨੂੰ ਬਰਾਮਦ ਕੀਤਾ ਜਾਵੇਗਾ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ, ‘‘ਤਿਮਾਹੀ 3,600 ਮੀਟਰਕ ਟਨ ਦੀ ਮਾਤਰਾ ਹੱਦ ਤਹਿਤ ਐੱਨਸੀਈਐੱਲ ਰਾਹੀਂ ਯੂਏਈ ਨੂੰ 14,400 ਟਨ ਪਿਆਜ਼ ਦੀ ਬਰਾਮਦ ਸਬੰਧੀ ਨੋਟੀਫਾਈ ਕੀਤਾ ਗਿਆ ਹੈ।’’ -ਪੀਟੀਆਈ
Advertisement
Advertisement
Advertisement