ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿੰਗਾਪੁਰ ਦੀ ਜਲ ਸੈਨਾ ਨਾਲ ਮਿਲ ਕੇ ਮਸ਼ਕਾਂ ਕਰੇਗਾ ਭਾਰਤ

07:01 AM May 09, 2024 IST

ਸਿੰਗਾਪੁਰ, 8 ਮਈ
ਸਿੰਗਾਪੁਰ ਜਲ ਸੈਨਾ ਦੇ ਨਾਲ ਆਪਣੀ ਕਾਰਜਸ਼ੀਲਤਾ ਵਧਾਉਣ ਅਤੇ ਇਕ-ਦੂਜੇ ਦੀਆਂ ਜੰਗੀ ਤਿਆਰੀਆਂ ਨੂੰ ਸਮਝਣ ਲਈ ਭਾਰਤੀ ਨੇਵੀ ਵੱਲੋਂ ਸਾਂਝੀਆਂ ਸਮੁੰਦਰੀ ਮਸ਼ਕਾਂ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਪੂਰਬੀ ਫਲੀਟ ਦੇ ਫਲੈਗ ਆਫ਼ਿਸਰ ਕਮਾਂਡਿੰਗ ਰੀਅਰ ਐਡਮਿਰਲ ਰਾਜੇਸ਼ ਧਨਖੜ ਨੇ ਦਿੱਤੀ। ਚਾਂਗੀ ਜਲ ਸੈਨਾ ਬੇਸ ਵਿਖੇ ਆਈਐੱਨਐੱਸ ਸ਼ਕਤੀ ’ਤੇ ਸਿੰਗਾਪੁਰ ਦੇ ਰੱਖਿਆ ਖੇਤਰ ਦੇ 150 ਮਹਿਮਾਨਾਂ, ਕੂਟਨੀਤਕ ਮਿਸ਼ਨਾਂ ਦੇ ਮੁਖੀਆਂ ਅਤੇ ਪਰਵਾਸੀ ਭਾਰਤੀਆਂ ਲਈ ਮੰਗਲਵਾਰ ਨੂੰ ਰੱਖੀ ਗਈ ਇਕ ਸਵਾਗਤੀ ਪਾਰਟੀ ਨੂੰ ਸੰਬੋਧਨ ਕਰਦਿਆਂ ਰੀਅਰ ਐਡਮਿਰਲ ਰਾਜੇਸ਼ ਧਨਖੜ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੀਆਂ ਜਲ ਸੈਨਾਵਾਂ ਵੱਲੋਂ ਸਿੰਗਾਪੁਰ-ਭਾਰਤ ਸਮੁੰਦਰੀ ਦੁਵੱਲੀਆਂ ਮਸ਼ਕਾਂ (ਐੱਸਆਈਐੱਮਬੀਈਐਕਸ) ਦਾ 31ਵਾਂ ਐਡੀਸ਼ਨ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਹ ਮਸ਼ਕਾਂ ਇਸ ਸਾਲ ਦੀ ਚੌਥੀ ਤਿਮਾਹੀ ਵਿੱਚ ਵਿਸ਼ਾਖਾਪਟਨਮ ’ਚ ਹੋਣਗੀਆਂ। ਉਨ੍ਹਾਂ ਕਿਹਾ, ‘‘ਅਸੀਂ ਅੱਗੇ ਆਪਣੀ ਕਾਰਜਸ਼ੀਲਤਾ ਵਧਾਉਣ ਅਤੇ ਇਕ-ਦੂਜੇ ਦੀਆਂ ਜੰਗੀ ਤਿਆਰੀਆਂ ਬਾਰੇ ਸਮਝਣ ਤੋਂ ਇਲਾਵਾ ਦੁਵੱਲੇ ਅਭਿਆਸਾਂ ਦੀ ਆਪਣੀ ਯੋਗਤਾ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।’’ ਸ੍ਰੀ ਧਨਖੜ ਪਿਛਲੇ ਸਮੇਂ ਵਿੱਚ ਸਿੰਗਾਪੁਰ ਜਲ ਸੈਨਾ ਲਈ ਦੋ ਸਾਲ ਦੇ ਸਿਖਲਾਈ ਪ੍ਰੋਗਰਾਮ ਦਾ ਹਿੱਸਾ ਵੀ ਰਹਿ ਚੁੱਕੇ ਹਨ। -ਪੀਟੀਆਈ

Advertisement

Advertisement
Advertisement