ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਡੂੰਘੇ ਪਾਣੀਆਂ ’ਚ ਮਿਸ਼ਨ ਸ਼ੁਰੂ ਕਰਨ ਵਾਲਾ ਛੇਵਾਂ ਦੇਸ਼ ਬਣੇਗਾ ਭਾਰਤ’

08:54 AM Jun 17, 2024 IST

ਨਵੀਂ ਦਿੱਲੀ, 16 ਜੂਨ
ਕੇਂਦਰੀ ਭੂ-ਵਿਗਿਆਨ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਭਾਰਤ ਡੂੰਘੇ ਪਾਣੀਆਂ ਵਿੱਚ ਖੁਦ ਦਾ ਮਿਸ਼ਨ ਸ਼ੁਰੂ ਕਰਨ ਵਾਲਾ ਦੁਨੀਆਂ ਦਾ ਛੇਵਾਂ ਦੇਸ਼ ਬਣਨ ਜਾ ਰਿਹਾ ਹੈ। ਉਨ੍ਹਾਂ ਮੰਤਰਾਲੇ ਦੇ 100 ਦਿਨ ਦੀ ਕਾਰਜਯੋਜਨਾ ’ਤੇ ਚਰਚਾ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਇਸ ਉਪਲੱਬਧੀ ਨੂੰ ਹਾਸਲ ਕਰਨ ਦੇ ਨਾਲ ਹੀ ਭਾਰਤ ਦੁਨੀਆਂ ਦੇ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਹੋ ਜਾਵੇਗਾ। ਉਨ੍ਹਾਂ ਸੰਸਥਾਵਾਂ ਨੂੰ ਆਤਮ-ਨਿਰਭਰ ਨੀਲੀ ਅਰਥਵਿਵਸਥਾ ਹਾਸਲ ਕਰਨ ’ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ ਤਾਂ ਕਿ ਸਮੁੰਦਰ ’ਤੇ ਨਿਰਭਰ ਲੋਕਾਂ ਨੂੰ ਸਮਰੱਥ ਬਣਾਇਆ ਜਾ ਸਕੇ। ਕੇਂਦਰੀ ਮੰਤਰੀ ਨੇ ਕਿਹਾ ਕਿ ਡੂੰਘੇ ਸਮੁੰਦਰੀ ਮਿਸ਼ਨ ਨਾਲ ਨਾ ਸਿਰਫ਼ ਖਣਿਜ ਦੀ ਖੋਜ ਹੋਵੇਗੀ ਸਗੋਂ ਸਮੁੰਦਰੀ ਵਿਗਿਆਨ ਦੀ ਸਮਝ ਵੀ ਵਧੇਗੀ ਅਤੇ ਵਣਸਪਤੀ ਅਤੇ ਜੀਵਾਂ ਦੀ ਖੋਜ ਹੋਣ ਦੇ ਨਾਲ ਹੀ ਸਮੁੰਦਰੀ ਜੀਵ-ਵਿਭਿੰਨਤਾ ਦੀ ਸਾਂਭ-ਸੰਭਾਲ ਵੀ ਹੋ ਸਕੇਗੀ। -ਪੀਟੀਆਈ

Advertisement

Advertisement
Advertisement