For the best experience, open
https://m.punjabitribuneonline.com
on your mobile browser.
Advertisement

ਦੱਖਣੀ ਕੋਰੀਆ ਨਾਲ ਭਾਈਵਾਲੀ ਵਧਾਉਣਾ ਚਾਹੁੰਦਾ ਹੈ ਭਾਰਤ: ਜੈਸ਼ੰਕਰ

07:30 AM Mar 07, 2024 IST
ਦੱਖਣੀ ਕੋਰੀਆ ਨਾਲ ਭਾਈਵਾਲੀ ਵਧਾਉਣਾ ਚਾਹੁੰਦਾ ਹੈ ਭਾਰਤ  ਜੈਸ਼ੰਕਰ
ਭਾਰਤ ਕੋਰੀਆ ਸਾਂਝੇ ਕਮਿਸ਼ਨ ਦੀ ਮੀਿਟੰਗ ’ਚ ਹਿੱਸਾ ਲੈਂਦੇ ਹੋਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ। -ਫੋਟੋ: ਪੀਟੀਆਈ
Advertisement

ਸਿਓਲ, 6 ਮਾਰਚ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ, ਦੱਖਣੀ ਕੋਰੀਆ ਨਾਲ ਆਪਣੇ ਦੁਵੱਲੇ ਸਬੰਧ ਹੋਰ ਮਜ਼ਬੂਤ ਕਰਨ ਲਈ ਅਹਿਮ ਤੇ ਉੱਭਰਦੀਆਂ ਤਕਨੀਕਾਂ, ਸੈਮੀਕੰਡਕਟਰ ਤੇ ਗਰੀਨ ਹਾਈਡਰੋਜਨ ਜਿਹੇ ਨਵੇਂ ਖੇਤਰਾਂ ’ਚ ਰਣਨੀਤਕ ਭਾਈਵਾਲੀ ਵਧਾਉਣਾ ਚਾਹੁੰਦਾ ਹੈ। ਜੈਸ਼ੰਕਰ ਨੇ ਆਪਣੇ ਹਮਰੁਤਬਾ ਚੋ ਤਾਏ-ਯੁਲ ਨਾਲ 10ਵੀਂ ਭਾਰਤ-ਦੱਖਣੀ ਕੋਰੀਆ ਸੰਯੁਕਤ ਕਮਿਸ਼ਨ ਮੀਟਿੰਗ (ਜੇਸੀਐੱਮ) ਦੀ ਸਹਿ-ਪ੍ਰਧਾਨਗੀ ਦੌਰਾਨ ਇਹ ਗੱਲ ਕਹੀ।
ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਵਿਚਾਲੇ ਰੱਖਿਆ, ਵਿਗਿਆਨ ਤੇ ਤਕਨੀਕ ਤੇ ਵਪਾਰ ਦੇ ਖੇਤਰ ’ਚ ਸਹਿਯੋਗ ’ਤੇ ਵਿਆਪਕ ਤੇ ਸਾਰਥਕ ਚਰਚਾ ਹੋਈ। ਜੈਸ਼ੰਕਰ ਨੇ ‘ਐਕਸ’ ’ਤੇ ਪੋਸਟ ਕੀਤਾ, ‘ਅੱਜ ਸਿਓਲ ’ਚ ਵਿਦੇਸ਼ ਮੰਤਰੀ ਚੋ ਤਾਏ-ਯੁਲ ਨਾਲ 10ਵੀਂ ਭਾਰਤ-ਦੱਖਣੀ ਕੋਰੀਆ ਸੰਯੁਕਤ ਕਮਿਸ਼ਨ ਦੀ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ ਜੋ ਵਿਆਪਕ ਤੇ ਸਾਰਥਕ ਰਹੀ।’ ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ ਦੁਵੱਲਾਂ ਸਬੰਧਾਂ ਨੂੰ ਅੱਗੇ ਵਧਾਉਣ, ਰੱਖਿਆ, ਵਿਗਿਆਨ ਤੇ ਤਕਨੀਕ, ਵਪਾਰ ’ਚ ਸਹਿਯੋਗ, ਦੋਵਾਂ ਮੁਲਕਾਂ ਦੇ ਲੋਕਾਂ ਦੇ ਮੇਲ ਮਿਲਾਪ ਅਤੇ ਸੱਭਿਆਚਾਰਕ ਸਹਿਯੋਗ ਬਾਰੇ ਚਰਚਾ ਹੋਈ। ਜੈਸ਼ੰਕਰ ਨੇ ਕਿਹਾ, ‘ਦੁਵੱਲਾ ਸਹਿਯੋਗ ਅੱਗੇ ਵਧਾਉਣ ਬਾਰੇ ਵੀ ਚਰਚਾ ਹੋਈ। ਹਿੰਦ-ਪ੍ਰਸ਼ਾਂਤ ਖੇਤਰ ਦੇ ਵਿਕਾਸ, ਖੇਤਰ ’ਚ ਚੁਣੌਤੀਆਂ ਪ੍ਰਤੀ ਸਾਡੀ ਸਹਿਮਤੀ ਤੇ ਆਪਸੀ ਹਿੱਤਾਂ ਦੇ ਖੇਤਰੀ ਤੇ ਆਲਮੀ ਮੁੱਦਿਆਂ ਨੂੰ ਲੈ ਕੇ ਵਿਚਾਰ-ਵਟਾਂਦਰਾ ਹੋਇਆ।’
ਜੈਸ਼ੰਕਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸਾਲ 2015 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣੀ ਕੋਰੀਆ ਦੇ ਦੌਰੇ ਸਮੇਂ ਦੁਵੱਲੇ ਸਬੰਧ ਨਵੀਆਂ ਬੁਲੰਦੀਆਂ ’ਤੇ ਪਹੁੰਚੇ ਸਨ। ਵਿਦੇਸ਼ ਮੰਤਰੀ ਨੇ ਕਿਹਾ, ‘ਇਹ ਜ਼ਰੂਰੀ ਹੈ ਕਿ ਅਸੀਂ ਉਸ ਨੂੰ ਬਣਾਈ ਰੱਖੀਏ। ਲੰਘੇ ਸਾਲਾਂ ’ਚ ਅਸੀਂ ਹੋਰ ਮਜ਼ਬੂਤ ਹੋਏ ਹਾਂ। ਅਸੀਂ ਅਸਲ ਵਿੱਚ ਇੱਕ-ਦੂਜੇ ਲਈ ਅਹਿਮ ਭਾਈਵਾਲ ਬਣ ਗਏ ਹਾਂ ਅਤੇ ਸਾਡਾ ਦੁਵੱਲਾ ਆਦਾਨ-ਪ੍ਰਦਾਨ, ਵਪਾਰ, ਨਿਵੇਸ਼, ਰੱਖਿਆ ਅਤੇ ਵਿਗਿਆਨਕ ਤੇ ਤਕਨੀਕੀ ਸਹਿਯੋਗ ਤੇਜ਼ੀ ਨਾਲ ਵਧਿਆ ਹੈ। ਅਸੀਂ ਸਹਿਯੋਗ ਦੇ ਰਵਾਇਤੀ ਖੇਤਰਾਂ ’ਚ ਗਤੀਸ਼ੀਲਤਾ ਕਾਇਮ ਰੱਖੀ ਹੈ।’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×