India vs Australia ਆਸਟਰੇਲੀਆ ਤੇ ਭਾਰਤੀ ਟੀਮ ਵਿਚਾਲੇ ਕ੍ਰਿਕਟ ਮੈਚ ਦੌਰਾਨ ਸਿਡਨੀ ਗੁਲਾਬੀ ਰੰਗ ਚ ਰੰਗਿਆ
ਗੁਰਚਰਨ ਸਿੰਘ ਕਾਹਲੋਂ
ਸਿਡਨੀ, 3 ਜਨਵਰੀ
ਅੱਜ ਇੱਥੇ ਮੇਜ਼ਬਾਨ ਟੀਮ ਆਸਟਰੇਲੀਆ ਤੇ ਭਾਰਤੀ ਟੀਮ ਵਿਚਾਲੇ ਹੋ ਰਹੇ ਕ੍ਰਿਕਟ ਮੈਚ ਦੌਰਾਨ ਇੱਥ ਵੱਖਰਾ ਨਜ਼ਾਰਾ ਸਾਹਮਣੇ ਆਇਆ। ਮੈਚ ਦੌਰਾਨ ਲੋਕ ਗੁਲਾਬੀ ਰੰਗ ਵਿੱਚ ਰੰਗੇ ਨਜ਼ਰ ਆਏ।
ਸਿਡਨੀ ਸ਼ਹਿਰ ਖਾਸ ਕਰਕੇ ਕ੍ਰਿਕਟ ਸਟੇਡੀਅਮ ਪੁਰੀ ਤਰ੍ਹਾਂ ਨਾਲ ਗੁਲਾਬੀ ਰੰਗ ਚ ਰੰਗਿਆ ਹੋਇਆ ਸੀ। ਮੈਚ ਦੇਖਣ ਆਏ ਦਰਸ਼ਕਾਂ ਨੇ ਗੁਲਾਬੀ ਰੰਗ ਦੇ ਕੱਪੜੇ ਟੀ ਸ਼ਰਟਾਂ, ਟੋਪੀਆਂ, ਦਸਤਾਰਾਂ, ਕਮੀਜ਼ਾਂ ਪਾ ਕਿ ਛਾਤੀ ਦੇ ਕੈਂਸਰ ਪੀੜਤ ਔਰਤਾਂ ਲਈ ਇੱਕਮੁਠਤਾ ਪ੍ਰਗਟ ਕੀਤੀ। ਇਸ ਵਿਸ਼ੇਸ਼ ਮੌਕੇ ਪੀੜਤਾਂ ਦੇ ਇਲਾਜ ਲਈ ਫੰਡ ਜੁਟਾਉਣ ਦੇ ਮਨੋਰਥ ਨਾਲ ਕ੍ਰਿਕਟ ਸਟੇਡੀਅਮ ਚ ਗੁਲਾਬੀ ਝੰਡੇ ਵੀ ਲਹਿਰਾਏ ਗਏ। ਇਸ ਨੂੰ ਸਿਡਨੀ ਪਿੰਕ ਟੈਸਟ ਦੇ ਤੌਰ ‘ਤੇ ਜਾਣਿਆ ਜਾਂਦਾ ਹੈ।
ਇੱਥੇ ਜਿਕਰਯੋਗ ਹੋਵੇਗਾ ਕਿ ਪਿੰਕ ਟੈਸਟ ਮੈਚ ਕਰਵਾਉਣ ਦੇ ਪਿੱਛੇ ਮੁੱਖ ਉਦੇਸ਼ ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਫੈਲਾਉਣਾ ਹੈ। ਆਸਟਰੇਲੀਆ ਦੇ ਸਾਬਕਾ ਕ੍ਰਿਕਟ ਖਿਡਾਰੀ ਗਲੇਨ ਮੈਕਗ੍ਰਾ ਦੀ ਪਤਨੀ ਜੇਨ (42) ਕੈਸਰ ਦੀ ਬੀਮਾਰੀ ਤੋਂ ਪੀੜਤ ਸੀ ਤੇ ਉਸ ਦੀ ਮੌਤ ਹੋ ਗਈ ਸੀ। ਗਲੈਨ ਨੇ 2005 ਵਿੱਚ ਆਪਣੀ ਪਤਨੀ ਨੂੰ ਛਾਤੀ ਦੇ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਮੈਕਗ੍ਰਾ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਅਤੇ ਇਸ ਕਾਰਜ ਲਈ ਫੰਡਜ ਜੁਟਾਉਣ ਲਈ ਕ੍ਰਿਕਟ ਮੈਚ ਸ਼ੁਰੂ ਕੀਤੇ ਹਨ।