For the best experience, open
https://m.punjabitribuneonline.com
on your mobile browser.
Advertisement

ਗਾਜ਼ਾ ਵਿੱਚ ਲੜਾਈ ਕਾਰਨ ਭਾਰਤ ਕਾਫ਼ੀ ਚਿੰਤਤ: ਕੰਬੋਜ

07:07 AM Mar 06, 2024 IST
ਗਾਜ਼ਾ ਵਿੱਚ ਲੜਾਈ ਕਾਰਨ ਭਾਰਤ ਕਾਫ਼ੀ ਚਿੰਤਤ  ਕੰਬੋਜ
Advertisement

ਸੰਯੁਕਤ ਰਾਸ਼ਟਰ, 5 ਮਾਰਚ
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਰਾਜਦੂਤ ਨੇ ਕਿਹਾ ਕਿ ਗਾਜ਼ਾ ਵਿੱਚ ਪਿਛਲੇ ਲਗਪਗ ਪੰਜ ਮਹੀਨਿਆਂ ਤੋਂ ਜਾਰੀ ਲੜਾਈ ਤੋਂ ਭਾਰਤ ‘ਬੇਹੱਦ ਚਿੰਤਤ’ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜੰਗ ਵਿੱਚ ਆਮ ਨਾਗਰਿਕਾਂ ਦੀ ਮੌਤ ਅਤੇ ਉਸ ਕਾਰਨ ਪੈਦਾ ਹੋਇਆ ਮਨੁੱਖੀ ਸੰਕਟ ‘ਸਾਫ਼ ਤੌਰ ’ਤੇ ਅਸਵੀਕਾਰਨਯੋਗ’ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਸੋਮਵਾਰ ਨੂੰ ‘ਵੀਟੋ ਦੀ ਵਰਤੋਂ’ ਉੱਤੇ ਸੰਯੁਕਤ ਰਾਸ਼ਟਰ ਆਮ ਸਭਾ (ਯੂਐੱਨਜੀਏ) ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਹ ਗੱਲ ਆਖੀ। ਕੰਬੋਜ ਨੇ ਕਿਹਾ, ‘‘ਇਜ਼ਰਾਈਲ ਅਤੇ ਹਮਾਸ ਦਰਮਿਆਨ ਜਾਰੀ ਲੜਾਈ ਕਾਰਨ ਵੱਡੇ ਪੱਧਰ ’ਤੇ ਆਮ ਨਾਗਰਿਕਾਂ, ਖਾਸ ਕਰ ਮਹਿਲਾਵਾਂ ਤੇ ਬੱਚਿਆਂ ਦੀ ਜਾਨ ਚਲੀ ਗਈ ਹੈ। ਇਸ ਦੇ ਨਤੀਜੇ ਵਜੋਂ ਇੱਕ ਮਾਨਵੀ ਸੰਕਟ ਵੀ ਪੈਦਾ ਹੋ ਗਿਆ ਹੈ। ਇਹ ਸਪਸ਼ਟ ਤੌਰ ’ਤੇ ਸਵੀਕਾਰਨਯੋਗ ਨਹੀਂ ਹੈ।’’ ਪੰਜ ਮਹੀਨਿਆਂ ਤੋਂ ਜੰਗ ਜਾਰੀ ਰਹਿਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘‘ਮਾਨਵੀ ਸੰਕਟ ਡੂੰਘਾ ਹੋ ਗਿਆ ਹੈ ਜਿਸ ਨਾਲ ਖੇਤਰ ਅਤੇ ਉਸ ਤੋਂ ਬਾਹਰ ਅਸਥਿਰਤਾ ਵਧ ਰਹੀ ਹੈ।’’ ਪਿਛਲੇ ਮਹੀਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਅਮਰੀਕਾ ਵੱਲੋਂ ਵੀਟੋ ਕੀਤੇ ਜਾਣ ਮਗਰੋਂ ਆਮ ਸਭਾ ਨੇ ‘ਵੀਟੋ ਦੀ ਵਰਤੋਂ’ ਉੱਤੇ ਮੁਕੰਮਲ ਬਹਿਸ ਕਰਵਾਈ। ਅਮਰੀਕਾ ਦੇ ਵੀਟੋ ਕਾਰਨ ਕੌਂਸਲ ਗਾਜ਼ਾ ਵਿੱਚ ਜੰਗ ਵਿੱਚ ਮਾਨਵੀ ਜੰਗੀਬੰਦੀ ਦੀ ਤਜਵੀਜ਼ ਅਪਣਾਉਣ ਵਿੱਚ ਨਾਕਾਮ ਰਹੀ। ਕੰਬੋਜ ਨੇ ਆਮ ਸਭਾ ਨੂੰ ਦੱਸਿਆ ਕਿ ਲੜਾਈ ’ਤੇ ਭਾਰਤ ਦੀ ਸਥਿਤੀ ਸਪਸ਼ਟ ਹੈ ਅਤੇ ਭਾਰਤ ਨੇ ਲੜਾਈ ਵਿੱਚ ਨਾਗਰਿਕਾਂ ਦੀ ਮੌਤ ਦੀ ਨਿਖੇਧੀ ਕੀਤੀ ਹੈ। -ਪੀਟੀਆਈ

Advertisement

ਭਾਰਤ ਵੱਲੋਂ ਪਾਕਿਸਤਾਨ ‘ਅਤਿਵਾਦ ਦੀ ਫੈਕਟਰੀ’ ਕਰਾਰ

ਸੰਯੁਕਤ ਰਾਸ਼ਟਰ/ਜਨੇਵਾ: ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ (ਯੂਐੱਨਐੱਚਆਰਸੀ) ਵਿਚ ਜੰਮੂ ਕਸ਼ਮੀਰ ਦਾ ਮੁੱਦਾ ਚੁੱਕਣ ਕਾਰਨ ਪਾਕਿਸਤਾਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਸ ਨੂੰ ਆਪਣੇ ਬਹੁਤ ਹੀ ਮਾੜੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ’ਤੇ ਨਿਗਾਹ ਮਾਰਨੀ ਚਾਹੀਦੀ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਵਿਸ਼ਵ ਪੱਧਰ ’ਤੇ ‘ ਅਤਿਵਾਦ ਫੈਕਟਰੀ’ ਵਜੋਂ ਜਾਣਿਆ ਜਾਂਦਾ ਹੈ। ਜਨੇਵਾ ਵਿੱਚ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਅੰਡਰ ਸੈਕਟਰੀ ਜਗਪ੍ਰੀਤ ਕੌਰ ਨੇ ਸੋਮਵਾਰ ਨੂੰ ਯੂਐੱਨਐੱਚਆਰਸੀ ਦੇ 55ਵੇਂ ਨਿਯਮਤ ਸੈਸ਼ਨ ਵਿੱਚ ਆਮ ਬਹਿਸ ਵਿੱਚ ਦੇਸ਼ ਦੇ ਜਵਾਬ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਇਸਲਾਮਿਕ ਸਹਿਯੋਗ ਸੰਗਠਨ (ਓਆਈਸੀ) ਦੀ ਤਰਫੋਂ ਬੋਲਦਿਆਂ ਆਪਣੇ ਬਿਆਨ ਵਿੱਚ ਜੰਮੂ-ਕਸ਼ਮੀਰ ਦਾ ਮੁੱਦਾ ਚੁੱਕਿਆ ਸੀ। -ਪੀਟੀਆਈ

Advertisement
Author Image

joginder kumar

View all posts

Advertisement
Advertisement
×