India-US trade talks: ਅਮਰੀਕਾ ਨਾਲ ਵਪਾਰ ਗੱਲਬਾਤ ਦੌਰਾਨ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰੇਗਾ ਭਾਰਤ: ਸ਼ਿਵਰਾਜ ਚੌਹਾਨ
04:49 PM Jun 08, 2025 IST
Advertisement
India will protect farmers' interest in US trade talks: Shivraj Singh Chouhan
ਨਵੀਂ ਦਿੱਲੀ, 8 ਜੂਨ
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਰਤ, ਅਮਰੀਕਾ ਨਾਲ ਚੱਲ ਰਹੀ ਵਪਾਰਕ ਗੱਲਬਾਤ ਵਿੱਚ ਸੰਭਾਵੀ ਲਾਭਾਂ ਅਤੇ ਨੁਕਸਾਨਾਂ ਦਾ ਮੁਲਾਂਕਣ ਕਰਦੇ ਹੋਏ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਨੂੰ ਤਰਜੀਹ ਦੇਵੇਗਾ।
ਚੌਹਾਨ ਨੇ ਇੱਕ ਇੰੰਟਰਵਿਊ ਦੌਰਾਨ ਕਿਹਾ, ‘‘ਸਾਡੀ ਤਰਜੀਹ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਭਾਰਤ ਅੱਖਾਂ ਬੰਦ ਕਰਕੇ ਕੰਮ ਨਹੀਂ ਕਰੇਗਾ। ਅਸੀਂ ਆਪਣੇ ਲਾਭ ਹਾਨੀਆਂ ਦਾ ਮੁਲਾਂਕਣ ਕਰਾਂਗੇ ਤੇ ਇਨ੍ਹਾਂ ਨੂੰ ਧਿਆਨ ’ਚ ਰੱਖਿਦਿਆਂ ਸਮਝੌਤੇ ਨੂੰ ਆਖਰੀ ਰੂਪ ਦਿੱਤਾ ਜਾਵੇਗਾ।’’ ਉਨ੍ਹਾਂ ਨੇ ਇਹ ਗੱਲਾਂ ਇਸ ਸਵਾਲ ਕਿ ਅਮਰੀਕੀ ਖੇਤੀ ਤੇ ਬਾਗਬਾਨੀ ਉਤਪਾਦਾਂ ਲਈ ਵੱਧ ਬਾਜ਼ਾਰੀ ਪਹੁੰਚ ਲਈ ਦਬਾਅ ਦਰਾਨ ਭਾਰਤ ਆਪਣੇ ਕਿਸਾਨਾਂ ਦੇ ਸੁੁਰੱਖਿਆ ਕਿਵੇਂ ਕਰੇਗਾ, ਦੇ ਜਵਾਬ ’ਚ ਆਖੀਆਂ।
ਵਾਰਤਾਕਾਰਾਂ ਦੇ ਦੁਵੱਲੇ ਸਮਝੌਤੇ ਦੇ ਪਹਿਲੇ ਪੜਾਅ ਦੀ ਵਿਆਪਕ ਰੂਪ-ਰੇਖਾ ਲਈ ਇੱਕ ਬਲੂਪ੍ਰਿੰਟ ’ਤੇ ਸਹਿਮਤ ਹੋਣ ਦੀ ਉਮੀਦ ਹੈ, ਜਿਸ ’ਤੇ ਸਤੰਬਰ-ਅਕਤੂਬਰ ਤੱਕ ਦਸਤਖ਼ਤ ਕੀਤੇ ਜਾਣ ਦੀ ਉਮੀਦ ਹੈ।
Agriculture Minister Shivraj Singh Chouhan ਨੇ ਕਿਹਾ, ‘‘ਭਾਰਤ ਅਤੇ ਅਮਰੀਕਾ ਵਿਚਾਲੇ ਚਰਚਾ ਹੋ ਰਹੀ ਹੈ। ਇੱਕ ਗੱਲ ਸਪੱਸ਼ਟ ਹੈ, ਅਸੀਂ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਾਂਗੇ। ਜਦੋਂਂ ਅਸੀਂ ਦੋ ਮੁਲਕਾਂ ਦੀ ਗੱਲ ਕਰਦੇ ਹਾਂ ਤਾਂ ਸਮੁੱਚੇ ਵਪਾਰ ਨੂੰ ਵੇਖਣ ਦੀ ਲੋੜ ਹੁੰਦੀ ਹੈ।’’ ਖੇਤੀਬਾੜੀ ਮੰਤਰੀ ਦੀ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਭਾਰਤ ਤੇ ਅਮਰੀਕਾ ਖੇਤੀ ਵਪਾਰ ਦੇ ਵਿਸਤਾਰ ਬਾਰੇ ਗੱਲਬਾਤ ਚਲਾ ਰਹੇ ਹਨ , ਜਿਸ ਵਿੱਚ ਅਮਰੀਕਾ ਭਾਰਤੀ ਬਾਜ਼ਾਰਾਂ ’ਚ ਆਪਣੇ ਖੇਤੀ ਉਤਪਾਦਾਂ ਲਈ ਲਈ ਘੱਟ ਟੈਕਸ ਤੇ ਬਿਹਤਰ ਪਹੁੰਚ ਦੀ ਮੰਗ ਕਰ ਰਿਹਾ ਹੈ। -ਪੀਟੀਆਈ
Advertisement
Advertisement