For the best experience, open
https://m.punjabitribuneonline.com
on your mobile browser.
Advertisement

ਜ਼ੋਇਆ ਅਖ਼ਤਰ ਤੇ ਅਸਮਾ ਖ਼ਾਨ ਨੂੰ ਇੰਡੀਆ-ਯੂਕੇ ਅਚੀਵਰਜ਼ ਸਨਮਾਨ

08:59 AM Mar 04, 2024 IST
ਜ਼ੋਇਆ ਅਖ਼ਤਰ ਤੇ ਅਸਮਾ ਖ਼ਾਨ ਨੂੰ ਇੰਡੀਆ ਯੂਕੇ ਅਚੀਵਰਜ਼ ਸਨਮਾਨ
Advertisement

ਲੰਡਨ, 3 ਮਾਰਚ
ਫਿਲਮਸਾਜ਼ ਜ਼ੋਇਆ ਅਖ਼ਤਰ ਅਤੇ ਬ੍ਰਿਟਿਸ਼-ਭਾਰਤੀ ਸ਼ੈੱਫ ਅਸਮਾ ਖ਼ਾਨ ਲੰਡਨ ’ਚ ਸਾਲਾਨਾ ਇੰਡੀਆ-ਯੂਕੇ ਅਚੀਵਰਜ਼ ਆਨਰਜ਼ ਦੇ ਜੇਤੂਆਂ ’ਚ ਸ਼ਾਮਲ ਹਨ। ਅਧਿਐਨ ਨਾਲ ਜੁੜੇ ਕੌਮਾਂਤਰੀ ਪ੍ਰੋਗਰਾਮ ਦਾ ਹਿੱਸਾ ਬਣਨ ਵਾਲੇ ਭਾਰਤੀ ਵਿਦਿਆਰਥੀਆਂ ਅਤੇ ਅਲੂਮਨੀ ਨੂੰ ਇਸ ਪੁਰਸਕਾਰ ਨਾਲ ਨਿਵਾਜਿਆ ਜਾਂਦਾ ਹੈ। ਪਿਛਲੇ ਹਫ਼ਤੇ ਹੋਏ ਪ੍ਰੋਗਰਾਮ ‘ਕਲਾਸ ਆਫ਼ 2024’ ਦੌਰਾਨ ਕਲਾ, ਖੇਡਾਂ, ਕਾਰੋਬਾਰ ਅਤੇ ਮੈਡੀਸਨ ’ਚ ਪ੍ਰਾਪਤੀਆਂ ਹਾਸਲ ਕਰਨ ਵਾਲਿਆਂ ਨੂੰ ਇਹ ਪੁਰਸਕਾਰ ਦਿੱਤੇ ਗਏ। ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਆਪਣੇ ਸੁਨੇਹੇ ’ਚ ਕਿਹਾ ਕਿ ਯੂਕੇ ’ਚ ਪੜ੍ਹਾਈ ਦਾ ਲਾਹਾ ਲੈਣ ਵਾਲੇ ਭਾਰਤੀਆਂ ਨੇ ਲਗਾਤਾਰ ਦੂਜੇ ਵਰ੍ਹੇ ਆਪਣੀ ਪ੍ਰਤਿਭਾ ਦਿਖਾਈ ਹੈ। ਜਾਵੇਦ ਅਖ਼ਤਰ ਅਤੇ ਹਨੀ ਇਰਾਨੀ ਦੀ ਧੀ ਜ਼ੋਇਆ ਅਖ਼ਤਰ ਨੇ ਕਿਹਾ ਕਿ ਸਾਹਿਤ ਅਤੇ ਸਮਾਜ ਵਿਗਿਆਨ ਨੇ ਉਸ ਨੂੰ ਫਿਲਮਾਂ ਬਣਾਉਣ, ਲੇਖਨ ਅਤੇ ਦਾਸਤਾਨਗੋਈ ’ਚ ਵੱਡੀ ਸਹਾਇਤਾ ਕੀਤੀ ਹੈ। -ਪੀਟੀਆਈ

Advertisement

Advertisement
Author Image

Advertisement
Advertisement
×