ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਿਲਪੀਨਜ਼ ਦੀ ਦਿ੍ਰੜ੍ਹਤਾ ਨਾਲ ਹਮਾਇਤ ਕਰਦਾ ਹੈ ਭਾਰਤ: ਜੈਸ਼ੰਕਰ

07:05 AM Mar 27, 2024 IST
ਫਿਲਪੀਨਜ਼ ਦੇ ਵਿਦੇਸ਼ ਮੰਤਰੀ ਐਨਰੀਕ ਮਨੈਲੋ ਨੂੰ ਮਿਲਦੇ ਹੋਏ ਐੱਸ ਜੈਸ਼ੰਕਰ। -ਫੋਟੋ: ਪੀਟੀਆਈ

ਮਨੀਲਾ, 26 ਮਾਰਚ
ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਕਿਹਾ ਕਿ ਫਿਲਪੀਨਜ਼ ਦੀ ਕੌਮੀ ਪ੍ਰਭੂਸੱਤਾ ਕਾਇਮ ਰੱਖਣ ਵਿਚ ਭਾਰਤ ਪੂਰੀ ਮਜ਼ਬੂਤੀ ਨਾਲ ਉਸ ਦੀ ਹਮਾਇਤ ਕਰਦਾ ਹੈ ਤੇ ਦੋਵਾਂ ਮੁਲਕਾਂ ਦਰਮਿਆਨ ਸਹਿਯੋਗ ਦੇ ਨਵੇਂ ਖੇਤਰਾਂ ਦੀ ਭਾਲ ਕਰਨਾ ਚਾਹੁੰਦਾ ਹੈ। ਜੈਸ਼ੰਕਰ ਵੱੱਲੋਂ ਆਪਣੇ ਫਿਲਪੀਨੀ ਹਮਰੁਤਬਾ ਐਨਰਿਕ ਮਨਾਲੋ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕੀਤੀਆਂ ਇਹ ਟਿੱਪਣੀਆਂ ਇਸ ਲਈ ਵੀ ਅਹਿਮ ਹਨ ਕਿਉਂਕਿ ਮਨੀਲਾ ਦਾ ਦੱਖਣੀ ਚੀਨ ਸਾਗਰ ਵਿਚ ਚੀਨ ਨਾਲ ਸਾਗਰੀ ਵਿਵਾਦ ਚੱਲ ਰਿਹਾ ਹੈ।
ਜੈਸ਼ੰਕਰ ਨੇ ਐੱਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਫਿਲਪੀਨਜ਼ ਦੇ ਵਿਦੇਸ਼ ਮੰਤਰੀ ਮਨਾਲੋ ਨਾਲ ਬੈਠਕ ਬਹੁਤ ਨਿੱਘੀ ਤੇ ਉਸਾਰੂ ਰਹੀ। ਇਸ ਦੌਰਾਨ ਰਾਜਨੀਤੀ, ਰੱਖਿਆ, ਸੁਰੱਖਿਆ ਤੇ ਸਾਗਰੀ ਸਹਿਯੋਗ, ਵਣਜ ਤੇ ਨਿਵੇਸ਼, ਬੁਨਿਆਦੀ ਢਾਂਚਾ, ਵਿਕਾਸ ਤਾਲਮੇਲ, ਸਿੱਖਿਆ, ਡਿਜੀਟਲ, ਤਕਨਾਲੋਜੀ, ਸਭਿਆਚਾਰ ਤੇ ਕੌਂਸੁਲਰ ਕਾਰਜ ਖੇਤਰ ਵਿਚ ਰਿਸ਼ਤੇ ਵਧਾਉਣ ਨੂੰ ਲੈ ਕੇ ਵਿਆਪਕ ਵਿਚਾਰ ਚਰਚਾ ਹੋਈ।’’ ਦੋਵਾਂ ਵਿਦੇਸ਼ ਮੰਤਰੀਆਂ ਨੇ ਹਿੰਦ-ਪ੍ਰਸ਼ਾਂਤ, ਆਸੀਆਨ, ਪੱਛਮੀ ਏਸ਼ੀਆ, ਯੂਕਰੇਨ, ਗੁੱਟਨਿਰਲੇਪ ਅੰਦੋਲਨ ਤੇ ਯੂਐੱਨ ਸਣੇ ਆਲਮੀ, ਖੇਤਰੀ ਤੇ ਬਹੁਪੱਖੀ ਮਸਲਿਆਂ ਨੂੰ ਵੀ ਵਿਚਾਰਿਆ। ਜੈਸ਼ੰਕਰ ਨੇ ਕਿਹਾ, ‘‘ਦੋ ਜਮਹੂਰੀ ਮੁਲਕ ਨੇਮ ਅਧਾਰਿਤ ਹੁਕਮਾਂ ਲਈ ਵਚਨਬੱਧ ਹਨ, ਸਹਿਯੋਗ ਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਹਨ।’’ ਮਨਾਲੋ ਦੀ ਹਾਜ਼ਰੀ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ, ‘‘ਮੈਂ ਇਸ ਮੌਕੇ ਨੂੰ ਫਿਲਪੀਨਜ਼ ਦੀ ਕੌਮੀ ਪ੍ਰਭੂਸੱਤਾ ਨੂੰ ਬਰਕਰਾਰ ਰੱਖਣ ਲਈ ਭਾਰਤ ਦੇ ਸਮਰਥਨ ਨੂੰ ਦ੍ਰਿੜਤਾ ਨਾਲ ਦੁਹਰਾਉਂਦਾ ਹਾਂ।’’ ਉਨ੍ਹਾਂ ਕਿਹਾ ਕਿ ਕੁੱਲ ਆਲਮ ਵਿਚ ਹੋ ਰਹੇ ਬਦਲਾਅ ਦਰਮਿਆਨ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਭਾਰਤ ਤੇ ਫਿਲਪੀਨਜ਼ ਜਿਹੇ ਮੁਲਕ ਹੋਰ ਨੇੜਿਓਂ ਹੋ ਕੇ ਸਹਿਯੋਗ ਕਰਨ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਹਰੇਕ ਮੁਲਕ ਨੂੰ ਆਪਣੀ ਕੌਮੀ ਪ੍ਰਭੂਸੱਤਾ ਨੂੰ ਕਾਇਮ ਰੱਖਣ ਤੇ ਇਸ ਨੂੰ ਲਾਗੂ ਕਰਨ ਦਾ ਪੂਰਾ ਅਧਿਕਾਰ ਹੈ। -ਪੀਟੀਆਈ

Advertisement

ਕੋਈ ਤੀਜੀ ਧਿਰ ਸਾਗਰੀ ਵਿਵਾਦ ਵਿੱਚ ਦਖਲ ਨਹੀਂ ਦੇ ਸਕਦੀ: ਚੀਨ

ਪੇਈਚਿੰਗ: ਚੀਨ ਨੇ ਅੱਜ ਭਾਰਤ ਨੂੰ ਅਪੀਲ ਕੀਤੀ ਕਿ ਉਹ ਵਿਵਾਦਿਤ ਦੱਖਣੀ ਚੀਨ ਸਾਗਰ ਵਿਚ ਉਸ ਦੇ ਦਾਅਵਿਆਂ ਦਾ ਸਤਿਕਾਰ ਕਰੇ। ਇਸ ਵਿਵਾਦਤ ਸਾਗਰੀ ਖੇਤਰ ਵਿਚ ਚੀਨ ਤੇ ਫਿਲਪੀਨਜ਼ ਦੀ ਤਲਖੀ ਸਿਖਰ ’ਤੇ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਸਾਫ਼ ਕਰ ਦਿੱਤਾ ਕਿ ਕੋਈ ਵੀ ‘ਤੀਜੀ ਧਿਰ’ ਦੋਵਾਂ ਮੁਲਕਾਂ ਦਰਮਿਆਨ ਸਾਗਰੀ ਵਿਵਾਦ ਵਿਚ ਦਖ਼ਲ ਨਹੀਂ ਦੇ ਸਕਦੀ ਹੈ। ਉਨ੍ਹਾਂ ਕਿਹਾ, ‘‘ਅਸੀਂ ਸਬੰਧਤ ਧਿਰ ਨੂੰ ਅਪੀਲ ਕਰਦੇ ਹਾਂ ਕਿ ਦੱਖਣੀ ਚੀਨ ਸਾਗਰ ਨਾਲ ਜੁੜੇ ਮਸਲਿਆਂ ਦੇ ਤੱਥਾਂ ਨੂੰ ਘੋਖ ਲਏ ਅਤੇ ਚੀਨ ਦੀ ਪ੍ਰਭੂਸੱਤਾ ਤੇ ਸਾਗਰੀ ਹਿੱਤਾਂ ਅਤੇ ਵਿਵਾਦਿਤ ਖਿੱਤੇ ਦੀ ਸ਼ਾਂਤੀ ਤੇ ਸਥਿਰਤਾ ਨੂੰ ਬਰਕਰਾਰ ਰੱਖਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਸਨਮਾਨ ਕਰੇ।’’ -ਪੀਟੀਆਈ

Advertisement
Advertisement