ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਇੰਡੀਆ’ ਦੀ ਤਾਕਤ ਨੇ ਕੇਂਦਰ ਨੂੰ ਰਸੋਈ ਗੈਸ ਕੀਮਤਾਂ ਘਟਾਉਣ ਲਈ ਮਜਬੂਰ ਕੀਤਾ: ਸੁਪ੍ਰਿਆ ਸ੍ਰੀਨੇਤ

07:59 AM Aug 31, 2023 IST

ਨਵੀਂ ਦਿੱਲੀ, 30 ਅਗਸਤ
ਕਾਂਗਰਸੀ ਨੇਤਾ ਸੁਪ੍ਰਿਆ ਸ੍ਰੀਨੇਤ ਨੇ ਰੱਖੜੀ ਤੋਂ ਇੱਕ ਦਿਨ ਪਹਿਲਾਂ ਘਰੇਲੂ ਰਸੋਈ ਗੈਸ ਕੀਮਤਾਂ ਘਟਾਉਣ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਈਂਧਣ ’ਤੇ ਟੈਕਸਾਂ ਤੋਂ ਕਰੋੜਾਂ ਰੁਪਏ ਦੀ ਮੁਨਾਫ਼ਾਖੋਰੀ ਦਾ ਦੋਸ਼ ਲਾਇਆ ਹੈ। ਸ੍ਰੀਨੇਤ ਨੇ ਕਿਹਾ, ‘‘ਜਿਹੜੇ ਪਿਛਲੇ ਦਸ ਸਾਲਾਂ ਤੋਂ ਡਕੈਤੀ ਕਰ ਰਹੇ ਹਨ, ਉਨ੍ਹਾਂ ਲਈ ਬਹੁਤ ਦੇਰ ਹੋ ਚੁੱਕੀ ਹੈ। ਇਹ ਪਬਲਿਕ ਹੈ ਸਭ ਜਾਣਦੀ ਹੈ। ‘ਇੰਡੀਆ’ ਦੀ ਤਾਕਤ ਨੇ ਉਨ੍ਹਾਂ ਨੂੰ ਰਸੋਈ ਗੈਸ ਕੀਮਤਾਂ ਘਟਾਉਣ ਲਈ ਮਜਬੂਰ ਕੀਤਾ ਹੈ।’’ ‘ਐਕਸ’ ਖਾਤੇ ’ਤੇ ਪੋਸਟ ਕਾਂਗਰਸੀ ਨੇਤਾ ਨੇ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨੂੰ ਭੈਣਾਂ ਲਈ ‘ਕਥਿਤ ਤੋਹਫ਼ਾ’ ਕਰਾਰ ਦਿੱਤਾ। ਸ੍ਰੀਨੇਤ ਨੇ ਆਖਿਆ, ‘‘ਜੋ ਪਿਛਲੇ ਦਸ ਸਾਲਾਂ ਤੋਂ ਡਕੈਤੀ ਕਰ ਰਹੇ ਹਨ, ਉਨ੍ਹਾਂ ਲਈ ਬਹੁਤ ਦੇਰ ਹੋ ਚੁੱਕੀ ਹੈ। ਇਹ ਪਬਲਿਕ ਹੈ ਸਭ ਜਾਣਦੀ ਹੈ। ਇਹ ਇੰਡੀਆ (ਗੱਠਜੋੜ) ਤਾਕਤ ਹੈ ਕਿ ਜਿਨ੍ਹਾਂ ਲੋਕਾਂ ਨੇ ਈਂਧਣ ਕੀਮਤਾਂ ਨੂੰ ਅੱਗ ਲਗਾਈ ਹੋਈ ਸੀ, ਉਨ੍ਹਾਂ ਨੂੰ ਕੀਮਤਾਂ ਘਟਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।’’ ਕਾਂਗਰਸੀ ਨੇਤਾ ਸ੍ਰੀਨੇਤ ਨੇ ਕਥਿਤ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਪਿਛਲੇ 9 ਸਾਲਾਂ ’ਚ ਈਂਧਣ ਟੈਕਸਾਂ ਤੋਂ 30 ਲੱਖ ਕਰੋੜ ਰੁਪਏ ਦੀ ਮੁਨਾਫ਼ਾਖੋਰੀ ਕੀਤੀ ਹੈ। ਉਨ੍ਹਾਂ ਇਹ ਵੀ ਆਖਿਆ, ‘‘ਦੁਨੀਆਂ ’ਚ ਸਭ ਤੋਂ ਮਹਿੰਗੀ ਰਸੋਈ ਗੈਸ ਭਾਰਤ ਵਿੱਚ ਮਿਲ ਰਹੀ ਹੈ। ਸਾਲ 2014 ਤੋਂ 2023 ਤੱਕ ਐੱਲਪੀਜੀ ਦੀ ਕੀਮਤ ’ਚ 185 ਫ਼ੀਸਦ ਵਾਧਾ ਹੋਇਆ। ਜਿਹੜਾ ਸਿਲੰਡਰ 2014 ਵਿੱਚ 400 ਰੁਪਏ ਦਾ ਸੀ ਉਹ 2023 ਵਿੱਚ 1140 ਰੁਪਏ ਦਾ ਹੋ ਗਿਆ।’’ -ਏਐੱਨਆਈ

Advertisement

ਕੀ ਰਸੋਈ ਗੈਸ ਕੀਮਤ ਘਟਾਉਣੀ ਰਿਉੜੀ ਕਲਚਰ ਨਹੀਂ: ਸਿੱਬਲ

ਨਵੀਂ ਦਿੱਲੀ: ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕੇਂਦਰ ਵੱਲੋਂ ਐੱਲਪੀਜੀ ਦਾ ਕੀਮਤ ’ਚ ਕਟੌਤੀ ਨੂੰ ਲੈ ਕੇ ਅੱਜ ਪ੍ਰਧਾਨ ਮੰਤਰੀ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਕੀ ਇਹ ‘‘ਰਿਉੜੀ ਕਲਚਰ’’ ਨਹੀਂ ਹੈ। ਸਿੱਬਲ ਨੇ ‘ਐਕਸ’ ਉੱਤੇ ਪੋਸਟ ’ਚ ਕਿਹਾ, ‘‘ਪ੍ਰਧਾਨ ਮੰਤਰੀ ਜੀ, ਉਜਵਲਾ ਲਈ 400 ਰੁਪਏ ਦੀ ਰਾਹਤ ‘‘ਰਿਉੜੀ ਕਲਚਰ’’ ਨਹੀਂ ਹੈੈੈ? ਮੈਨੂੰ ਲੱਗਦਾ ਹੈ ਇਹ ਗਰੀਬ ਪਰਿਵਾਰਾਂ ਲਈ ਹੈ। ਖੁਸ਼ੀ ਹੈ ਕਿ ਤੁਸੀਂ ਉਨ੍ਹਾਂ ਨੂੰ ਯਾਦ ਕੀਤਾ ਹੈ। ਮੈਨੂੰ ਯਕੀਨ ਹੈ ਕਿ 2024 ਦੇ ਨੇੜੇ ਆਉਣ ’ਤੇ ਤੁਸੀਂ ਉਨ੍ਹਾਂ ਬਾਰੇ ਹੋਰ ਸੋਚੋਗੇ।’’ ਉਨ੍ਹਾਂ ਕਿਹਾ, ‘‘ਜਦੋਂ ਵਿਰੋਧੀ ਪਾਰਟੀਆਂ ਲੋਕਾਂ ਨੂੰ ਰਾਹਤ ਦਿੰਦੀਆਂ ਹਨ ਤਾ ਇਹ ‘‘ਰਿਉੜੀ ਕਲਚਰ’’ ਬਣ ਜਾਂਦਾ ਹੈ! ਜੈ ਹੋ!’’ -ਪੀਟੀਆਈ

Advertisement
Advertisement