ਪਾਸਪੋਰਟ ਸੂਚੀ ’ਚ ਭਾਰਤ ਪੰਜ ਸਥਾਨ ਡਿੱਗ ਕੇ 85 ’ਤੇ ਪੁੱਜਾ
05:40 AM Jan 10, 2025 IST
Advertisement
ਨਵੀਂ ਦਿੱਲੀ:
Advertisement
ਆਲਮੀ ਪਾਸਪੋਰਟ ਸੂਚੀ ’ਚ ਇਸ ਸਾਲ ਭਾਰਤ ਦੀ ਰੈਂਕਿੰਗ ਪੰਜ ਸਥਾਨ ਡਿੱਗ ਕੇ 85 ’ਤੇ ਆ ਗਈ ਹੈ। ਇਸ ਸੂਚੀ ਵਿੱਚ ਸਿੰਗਾਪੁਰ ਲਗਾਤਾਰ ਦੂਜੇ ਸਾਲ ਸਿਖਰ ’ਤੇ ਹੈ। ਇਹ ਅੰਕੜੇ ਅੱਜ ਨਾਗਰਿਕਤਾ ਸਲਾਹਕਾਰ ਫਰਮ ਹੈਨਲੇ ਐਂਡ ਪਾਰਟਨਰਜ਼ ਵੱਲੋਂ ਜਾਰੀ ਹੈਨਲੇ ਪਾਸਪੋਰਟ ਸੂਚੀ ਤੋਂ ਲਏ ਗਏ ਹਨ। ਵੈਬਸਾਈਟ ਅਨੁਸਾਰ, ‘19 ਸਾਲਾਂ ਦੇ ਇਤਿਹਾਸਕ ਅੰਕੜਿਆਂ ਨਾਲ ਹੈਨਲੇ ਪਾਸਪੋਰਟ ਇੰਡੈਕਸ ਕੌਮਾਂਤਰੀ ਹਵਾਈ ਆਵਾਜਾਈ ਅਥਾਰਿਟੀ (ਆਈਏਟੀਏ) ਦੇ ਵਿਸ਼ੇਸ਼ ਅੰਕੜਿਆਂ ’ਤੇ ਆਧਾਰਿਤ ਆਪਣੀ ਤਰ੍ਹਾਂ ਦੀ ਇੱਕੋ ਇੱਕ ਸੂਚੀ ਹੈ। ਸੂਚੀ ਵਿੱਚ 199 ਵੱਖ ਵੱਖ ਪਾਸਪੋਰਟ ਤੇ 227 ਵੱਖ ਵੱਖ ਸਥਾਨ ਸ਼ਾਮਲ ਹਨ।’ ਸਾਲ 2025 ਲਈ ਜਾਰੀ ਸੂਚੀ ਅਨੁਸਾਰ ਰੈਂਕਿੰਗ ਵਿੱਚ ਭਾਰਤ ਦਾ 85ਵਾਂ ਸਥਾਨ ਹੈ, ਜਦਕਿ ਪਾਕਿਸਤਾਨ ਤੇ ਬੰਗਲਾਦੇਸ਼ ਕ੍ਰਮਵਾਰ 103ਵੇਂ (2024 ’ਚ 101ਵੇਂ) ਅਤੇ 100ਵੇਂ (2024 ’ਚ 97ਵੇਂ) ਸਥਾਨ ’ਤੇ ਹਨ। 2024 ਵਿੱਚ ਇਸ ਸੂਚੀ ’ਚ ਭਾਰਤ ਦਾ 80ਵਾਂ ਸਥਾਨ ਸੀ। -ਪੀਟੀਆਈ
Advertisement
Advertisement