ਡਬਲਿਊਟੀਸੀ ਅੰਕ ਸੂਚੀ ’ਚ ਭਾਰਤ ਤੀਜੇ ਸਥਾਨ ’ਤੇ ਖਿਸਕਿਆ
06:49 AM Dec 10, 2024 IST
ਦੁਬਈ: ਦੱਖਣੀ ਅਫਰੀਕਾ ਅੱਜ ਸ੍ਰੀਲੰਕਾ ਨੂੰ 109 ਦੌੜਾਂ ਨਾਲ ਹਰਾਉਣ ਮਗਰੋਂ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ਵਿੱਚ ਆਸਟਰੇਲੀਆ ਨੂੰ ਪਛਾੜਦਿਆਂ ਸਿਖਰ ’ਤੇ ਪਹੁੰਚ ਗਿਆ ਜਦਕਿ ਐਡੀਲੇਡ ਟੈਸਟ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਭਾਰਤ ਤੀਜੇ ਸਥਾਨ ’ਤੇ ਖਿਸਕ ਗਿਆ ਹੈ। ਦੱਖਣੀ ਅਫਰੀਕਾ ਦੇ 63.33 ਫੀਸਦ, ਆਸਟਰੇਲੀਆ ਦੇ 60.71 ਤੇ ਭਾਰਤ ਦੇ 57.29 ਫੀਸਦ ਅੰਕ ਹਨ। ਡਬਲਿਊਟੀਸੀ ਫਾਈਨਲ ’ਚ ਲਗਾਤਾਰ ਤੀਜੀ ਵਾਰ ਜਗ੍ਹਾ ਬਣਾਉਣ ਲਈ ਭਾਰਤ ਨੂੰ ਆਸਟਰੇਲੀਆ ਖ਼ਿਲਾਫ਼ ਬਾਕੀ ਬਚੇ ਤਿੰਨ ਮੈਚ ਜਿੱਤਣੇ ਪੈਣਗੇ। -ਪੀਟੀਆਈ
Advertisement
Advertisement