ਭਾਰਤ ਦਾ 31 ਮਾਰਚ ਤੱਕ ਨਕਸਲਵਾਦ ਤੋਂ ਮੁਕਤ ਹੋਣਾ ਤੈਅ: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਸੁਰੱਖਿਆ ਬਲਾਂ ਨੇ ਛੱਤੀਸਗੜ੍ਹ-ਤਿਲੰਗਾਨਾ ’ਤੇ ਕਰੇਰਗੁੱਟਾ ਪਹਾੜੀਆਂ Karregutta hills ਵਿੱਚ 31 notorious Naxalites ਨੂੰ ਢੇਰ ਕਰਕੇ ਦੇਸ਼ ਨੂੰ ਨਕਸਲ ਮੁਕਤ ਬਣਾਉਣ ਦੇ ਸੰਕਲਪ ਦੀ ਦਿਸ਼ਾ ’ਚ ਇਤਿਹਾਸਕ ਸਫ਼ਲਤਾ ਹਾਸਲ ਕੀਤੀ ਹੈ।
ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸਰਕਾਰ ਦੇਸ਼ ’ਚੋਂ ਅਤਿਵਾਦ ਨੂੰ ਜੜ੍ਹੋਂ ਪੁੱਟਣ ਲਈ ਵਚਨਬੱਧ ਹੈ।
ਸ਼ਾਹ ਨੇ ਐਕਸ ’ਤੇ ਲਿਖਿਆ, ‘‘ਮੈਂ ਇੱਕ ਵਾਰ ਫਿਰ ਦੇਸ਼ ਵਾਸੀਆਂ ਨੂੰ ਭਰੋਸ ਦਿਵਾਉਂਦਾ ਹਾਂ ਕਿ 31 ਮਾਰਚ, 2026 ਤੱਕ ਭਾਰਤ ਨਿਸ਼ਚਿਤ ਤੌਰ ’ਤੇ ਨਕਸਲ ਮੁਕਤ ਹੋਵੇਗਾ।’’
ਗ੍ਰਹਿ ਮੰਤਰੀ ਨੇ ਕਿਹਾ ਕਿ ਨਕਸਲ ਮੁਕਤ ਭਾਰਤ ਦੇ ਟੀਚੇ ’ਚ ਸਫ਼ਲਤਾ ਹਾਸਲ ਕਰਦਿਆਂ ਸੁਰੱਖਿਆ ਬਲਾਂ ਨੇ ਨਕਸਲਵਾਦ ਖ਼ਿਲਾਫ਼ ਹੁਣ ਤੱਕ ਦੀ ਸਭ ਤੋਂ ਵੱਡੀ ਮੁਹਿੰਮ ਦੌਰਾਨ ਛੱਤੀਸਗੜ੍ਹ-ਤਿਲੰਗਾਨਾ ਸਰਹੱਦ ’ਤੇ ਕਰੇਰਗੱਟਾ ਪਹਾੜੀਆਂ ’ਚ 31 ਨਕਸਲੀ ਮਾਰ ਮੁਕਾਏ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਹਾੜੀਆਂ ’ਤੇ ਕਦੇ ਲਾਲ ਆਤੰਕ ਦਾ ਰਾਜ ਸੀ, ਉੱਥੇ ਹੁਣ ਤਿਰੰਗਾ ਲਹਿਰਾ ਰਿਹਾ ਹੈ। -ਪੀਟੀਆਈ