ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੱਧ-ਪੂਰਬ ਨੂੰ ਦੁਨੀਆ ਲਈ ਅਹਿਮ ਮਾਰਗ ਵਜੋਂ ਦੇਖਦਾ ਹੈ ਭਾਰਤ: ਜੈਸ਼ੰਕਰ

05:56 AM Jan 29, 2025 IST
featuredImage featuredImage
ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਯੂਏਈ ਦੇ ਰਾਸ਼ਟਰਪਤੀ ਦੇ ਰਣਨੀਤਕ ਸਲਾਹਕਾਰ ਅਨਵਰ ਗਰਗਾਸ਼ ਗੱਲਬਾਤ ਕਰਦੇ ਹੋਏ। -ਫੋਟੋ: ਪੀਟੀਆਈ

* ਵਿਦੇਸ਼ ਮੰਤਰੀ ਵੱਲੋਂ ਯੂਏਈ ਦੇ ਰਣਨੀਤਕ ਸਲਾਹਕਾਰ ਨਾਲ ਮੁਲਾਕਾਤ

Advertisement

ਅਬੂਧਾਬੀ, 28 ਜਨਵਰੀ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਿਛਲੇ ਦਹਾਕੇ ’ਚ ਮਜ਼ਬੂਤ ਵਪਾਰ, ਸੰਪਰਕ ਤੇ ਭਾਰਤ ਅਤੇ ਮੱਧ ਪੂਰਬ ਦੇ ਲੋਕਾਂ ਵਿਚਾਲੇ ਆਪਸੀ ਸਹਿਯੋਗ ਤੋਂ ਪ੍ਰੇਰਿਤ ਭਾਰਤ-ਮੱਧ ਪੂੁਰਬ ਸਬੰਧਾਂ ਦੇ ਅਹਿਮ ਵਿਸਤਾਰ ਨੂੰ ਉਭਾਰਦਿਆਂ ਅੱਜ ਆਖਿਆ ਕਿ ਭਾਰਤ ਇਸ ਖੇਤਰ ਨੂੰ ਦੁਨੀਆ ਲਈ ਅਹਿਮ ਮਾਰਗ ਵਜੋਂ ਦੇਖਦਾ ਹੈ। ਉਧਰ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅੱਜ ਸਵੇਰੇ ਇੱਥੇ ਯੂਏਈ ਦੇ ਰਾਸ਼ਟਰਪਤੀ ਦੇ ਰਣਨੀਤਕ ਸਲਾਹਕਾਰ ਅਨਵਰ ਗਰਗਾਸ਼ ਨੂੰ ਵੀ ਮਿਲੇ।
ਇੱਥੇ ਰਾਏਸੀਨਾ ਮਿਡਲ ਈਸਟ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਮੱਧ ਪੂਰਬ ਖੇਤਰ ਜਿਸ ਨੂੰ ਭਾਰਤ ਪੱਛਮੀ ਏਸ਼ੀਆ ਕਹਿੰਦਾ ਹੈ, ਭਾਰਤ ਦੇ ਰਣਨੀਤਕ ਹਿੱਤਾਂ ਲਈ ਮਹੱਤਵਪੂਰਨ ਹੈ। ਖਾੜੀ ਖੇਤਰ ’ਚ ਭਾਰਤ ਦਾ ਵਪਾਰ ਲਗਪਗ 160 ਤੋਂ 180 ਅਰਬ ਡਾਲਰ ਹੈ। ਜੈਸ਼ੰਕਰ ਮੁਤਾਬਕ, ‘‘ਖਾੜੀ ’ਚ ਸਾਡੀ ਮੌਜੂਦਗੀ ਵਿਆਪਕ ਅਤੇ ਅਹਿਮ ਹੈ। 90 ਲੱਖ ਤੋਂ ਵੱਧ ਭਾਰਤੀ ਇੱਥੇ ਰਹਿੰਦੇ ਹਨ ਤੇ ਕੰਮ ਕਰਦੇ ਹਨ। ਖਾੜੀ ਐੱਮਈਐੱਨਏ (ਮੱਧ ਪੂਰਬ ਅਤੇ ਉੱਤਰੀ ਅਫਰੀਕਾ) ਖੇਤਰ ਅਤੇ ਭੂ-ਮੱਧ ਸਾਗਰ ਲਈ ਦਾਖਲਾ ਦੁਆਰ ਵਜੋਂ ਵੀ ਕੰਮ ਕਰਦੀ ਹੈ।’’ -ਪੀਟੀਆਈ

ਜੈਸ਼ੰਕਰ ਤੇ ਅਬੂਧਾਬੀ ਦੇ ਕਰਾਊਨ ਪ੍ਰਿੰਸ ਵੱਲੋਂ ਦੁਵੱਲੇ ਸਬੰਧਾਂ ਦੀ ਮਜ਼ਬੂਤੀ ’ਤੇ ਚਰਚਾ

ਅਬੂਧਾਬੀ:

Advertisement

ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅੱਜ ਅਬੂਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਏਦ ਅਲ ਨਾਹਯਾਨ ਨੂੰ ਮਿਲੇ ਅਤੇ ਦੁਵੱਲੇ ਸਬੰਧ ਵਧਾਉਣ ’ਤੇ ਚਰਚਾ ਕੀਤੀ। ਜੈਸ਼ੰਕਰ ਤਿੰਨ ਰੋਜ਼ਾ ਦੌਰੇ ’ਤੇ ਯੂਏਈ ’ਚ ਹਨ। ਐਕਸ ’ਤੇ ਪੋਸਟ ’ਚ ਜੈਸ਼ੰਕਰ ਨੇ ਕਿਹਾ, ‘‘ਅਬੂਧਾਬੀ ਦੇ ਕਰਾਊਨ ਪ੍ਰਿੰਸ ਐੱਚ.ਐੱਚ. ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਏਦ ਅਲ ਨਾਹਯਾਨ ਨੂੰ ਮਿਲ ਕੇ ਖੁਸ਼ੀ ਹੋਈ। ਮੁਲਾਕਾਤ ਦੌਰਾਨ ਉਨ੍ਹਾਂ ਦੀ ਭਾਰਤ ਫੇਰੀ ਨੂੰ ਯਾਦ ਕੀਤਾ ਤੇ ਭਾਈਵਾਲੀ ਅੱਗੇ ਵਧਾਉਣ ’ਤੇ ਚਰਚਾ ਕੀਤੀ।’’ ਸਰਕਾਰੀ ਨਿਊਜ਼ ਏਜੰਸੀ ਡਬਲਿਊਏਐੈੱਮ ਨੇ ਕਿਹਾ ਕਿ ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇੇ ਯੂਏਈ ਤੇ ਭਾਰਤ ਵਿਚਾਲੇ ਮਿੱਤਰਤਾ ਤੇ ਸਹਿਯੋਗ ਤੋਂ ਇਲਾਵਾ ਦੋਵਾਂ ਮੁਲਕਾਂ ਤੇ ਉਨ੍ਹਾਂ ਦੇ ਲੋਕਾਂ ਦੇ ਸਾਂਝੇ ਹਿੱਤਾਂ ਦੀ ਸੇਵਾ ਲਈ ਤਰੀਕੇ ਲੱਭਣ ਤੇ ਉਨ੍ਹਾਂ ਨੂੰ ਅੱਗੇ ਵਧਾਉਣ ’ਤੇ ਚਰਚਾ ਕੀਤੀ। -ਪੀਟੀਆਈ

Advertisement