For the best experience, open
https://m.punjabitribuneonline.com
on your mobile browser.
Advertisement

ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਮਸਲਾ ਚੁੱਕਣ ਲਈ ਪਾਕਿਸਤਾਨ ਨੂੰ ਭੰਡਿਆ

07:24 AM Mar 01, 2024 IST
ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਮਸਲਾ ਚੁੱਕਣ ਲਈ ਪਾਕਿਸਤਾਨ ਨੂੰ ਭੰਡਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਸੰਯੁਕਤ ਰਾਸ਼ਟਰ/ਜਨੇਵਾ, 29 ਫਰਵਰੀ
ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿਚ ਜੰਮੂ ਕਸ਼ਮੀਰ ਦਾ ਮਸਲਾ ਚੁੱਕਣ ਲਈ ਅੱਜ ਪਾਕਿਸਤਾਨ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਅਜਿਹੇ ਕਿਸੇ ਮੁਲਕ ਵੱਲ ਧਿਆਨ ਨਹੀਂ ਦੇ ਸਕਦਾ ਜਿਸ ਦੇ ਹੱਥ ਕੁੱਲ ਆਲਮ ਵਿਚ ਆਪਣੀ ਸਰਪ੍ਰਸਤੀ ਵਾਲੇ ਅਤਿਵਾਦ ਦੇ ਖੂਨ-ਖਰਾਬੇ ਨਾਲ ‘ਲਾਲ’ ਹਨ। ਜਨੇਵਾ ਵਿਚ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਵਿਚ ਪ੍ਰਥਮ ਸਕੱਤਰ ਅਨੁਪਮਾ ਸਿੰਘ ਨੇ ਬੁੱਧਵਾਰ ਨੂੰ ਯੂਐੱਨਐੱਚਆਰਸੀ ਦੇ 55ਵੇਂ ਨਿਯਮਤ ਇਜਲਾਸ ਦੌਰਾਨ ਚਲਦੇ ਸੈਸ਼ਨ ਵਿਚ ਜਵਾਬ ਦੇਣ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਇਜਲਾਸ ਦੇ ਉੱਚ ਪੱਧਰੀ ਖੰਡ ਦੌਰਾਨ ਤੁਰਕੀ ਤੇ ਪਾਕਿਸਤਾਨ ਵੱਲੋਂ ਆਪਣੇ ਬਿਆਨਾਂ ਵਿਚ ਕਸ਼ਮੀਰ ਦਾ ਹਵਾਲਾ ਦੇਣ ਮਗਰੋਂ ਭਾਰਤ ਨੇ ਦੋਵਾਂ ਦੇਸ਼ਾਂ ਨੂੰ ਜਵਾਬ ਦੇਣ ਲਈ ਉੱਤਰ ਦੇਣ ਦੇ ਆਪਣੇ ਹੱਕ ਦੀ ਵਰਤੋਂ ਕੀਤੀ। ਸਿੰਘ ਨੇ ਕਿਹਾ, ‘‘ਸਭ ਤੋਂ ਪਹਿਲਾਂ ਸਾਨੂੰ ਤੁਰਕੀ ਵੱਲੋਂ ਇਕ ਅਜਿਹੇ ਮਾਮਲੇ ’ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਅਫਸੋਸ ਹੈ ਜੋ ਭਾਰਤ ਦਾ ਅੰਦਰੂਨੀ ਮਸਲਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਉਹ ਭਵਿੱਖ ਵਿਚ ਸਾਡੇ ਅੰਦਰੂਨੀ ਮਾਮਲਿਆਂ ’ਤੇ ਬੇਲੋੜੀਆਂ ਟਿੱਪਣੀਆਂ ਤੋਂ ਬਚੇਗਾ।’’ ਉਨ੍ਹਾਂ ਪਾਕਿਸਤਾਨ ਦੀ ਹਮਾਇਤ ਵਾਲੇ ਲਸ਼ਕਰ-ਏ-ਤਇਬਾ ਦੇ ਬਾਨੀ ਹਾਫਿਜ਼ ਸਈਦ ਤੇ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਜਿਹੇ ਦਹਿਸ਼ਤੀ ਸਰਗਨਿਆਂ ਦੇ ਸਪਸ਼ਟ ਹਵਾਲੇ ਨਾਲ ਕਿਹਾ, ‘‘ਇਕ ਅਜਿਹਾ ਦੇਸ਼ ਜੋ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵੱਲੋਂ ਦਹਿਸ਼ਤਗਰਦ ਐਲਾਨਿਆਂ ਨੂੰ ਪਨਾਹ ਦਿੰਦਾ ਹੈ, ਉਸ ਵੱਲੋਂ ਭਾਰਤ ’ਤੇ ਟਿੱਪਣੀ ਕਰਨਾ ਜਿਸ ਦਾ ਬਹੁਲਵਾਦ ਲੋਕਾਚਾਰ ਤੇ ਜਮਹੂਰੀ ਸਾਖ ਵਿਸ਼ਵ ਲਈ ਮਿਸਾਲ ਹੈ, ਹਰ ਕਿਸੇ ਲਈ ਸੋਚ ਤੋਂ ਉਲਟ ਹੈ।’’ ਭਾਰਤ ਦੇ ‘ਵਿਆਪਕ ਹਵਾਲਿਆਂ’ ਲਈ ਪਾਕਿਸਤਾਨ ਨੂੰ ਨਿਸ਼ਾਨਾ ਬਣਾਉਂਦਿਆਂ ਸਿੰਘ ਨੇ ਕਿਹਾ ਕਿ ਇਕ ਵਾਰ ਫਿਰ ਕੌਂਸਲ ਦੇ ਮੰਚ ਦਾ ਇਸਤੇਮਾਲ ਭਾਰਤ ਖਿਲਾਫ਼ ਝੂਠੇ ਦੋਸ਼ ਲਗਾਉਣ ਲਈ ਕਰਨਾ ਮੰਦਭਾਗਾ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement