For the best experience, open
https://m.punjabitribuneonline.com
on your mobile browser.
Advertisement

ਬੱਚਿਆਂ ’ਤੇ ਹਥਿਆਰਬੰਦ ਸੰਘਰਸ਼ ਦੇ ਅਸਰ ਬਾਰੇ ਯੂਐੱਨ ਦੀ ਰਿਪੋਰਟ ’ਚੋਂ ਭਾਰਤ ਦਾ ਨਾਮ ਹਟਾਇਆ

02:53 PM Jun 30, 2023 IST
ਬੱਚਿਆਂ ’ਤੇ ਹਥਿਆਰਬੰਦ ਸੰਘਰਸ਼ ਦੇ ਅਸਰ ਬਾਰੇ ਯੂਐੱਨ ਦੀ ਰਿਪੋਰਟ ’ਚੋਂ ਭਾਰਤ ਦਾ ਨਾਮ ਹਟਾਇਆ
Advertisement

ਸੰਯੁਕਤ ਰਾਸ਼ਟਰ, 29 ਜੂਨ

Advertisement

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਬੱਚਿਆਂ ਦੀ ਬਿਹਤਰ ਸੁਰੱਖਿਆ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਹਵਾਲਾ ਦਿੰਦਿਆਂ ਬੱਚਿਆਂ ‘ਤੇ ਹਥਿਆਰਬੰਦ ਸੰਘਰਸ਼ ਦੇ ਅਸਰ ਬਾਰੇ ਆਪਣੀ ਸਾਲਾਨਾ ਰਿਪੋਰਟ ‘ਚੋਂ ਭਾਰਤ ਦਾ ਨਾਮ ਹਟਾ ਦਿੱਤਾ ਹੈ।

ਸਾਲ 2010 ਤੋਂ ਸਕੱਤਰ ਜਨਰਲ ਦੀ ਰਿਪੋਰਟ ‘ਚ ਹਥਿਆਰਬੰਦ ਗੁੱਟਾਂ ਵੱਲੋਂ ਬੱਚਿਆਂ ਦੀ ਕਥਿਤ ਭਰਤੀ ਅਤੇ ਉਨ੍ਹਾਂ ਦੀ ਵਰਤੋਂ ਦੇ ਮਾਮਲੇ ‘ਚ ਬਰਕੀਨਾ ਫਾਸੋ, ਕੈਮਰੂਨ, ਲੇਕ ਚਾਡ ਬੇਸਿਨ, ਨਾਇਜੀਰੀਆ, ਪਾਕਿਸਤਾਨ ਅਤੇ ਫਿਲਪੀਨਜ਼ ਜਿਹੇ ਹੋਰ ਮੁਲਕਾਂ ਦੇ ਨਾਲ ਭਾਰਤ ਦੇ ਨਾਮ ਦਾ ਜ਼ਿਕਰ ਜੰਮੂ ਕਸ਼ਮੀਰ ‘ਚ ਹਥਿਆਰਬੰਦ ਗੁੱਟਾਂ ਵੱਲੋਂ ਲੜਕਿਆਂ ਦੀ ਵਰਤੋਂ ਅਤੇ ਜੰਮੂ ਕਸ਼ਮੀਰ ‘ਚ ਭਾਰਤੀ ਸੁਰੱਖਿਆ ਬਲਾਂ ਵੱਲੋਂ ਬੱਚਿਆਂ ਨੂੰ ਹਿਰਾਸਤ ‘ਚ ਲੈਣ ਜਿਹੇ ਕਦਮਾਂ ਕਾਰਨ ਕੀਤਾ ਜਾਂਦਾ ਸੀ। ਅੰਤੋਨੀਓ ਗੁਟੇਰੇਜ਼ ਨੇ ਪਿਛਲੇ ਸਾਲ ਆਪਣੀ ਰਿਪੋਰਟ ‘ਚ ਕਿਹਾ ਸੀ ਕਿ ਉਨ੍ਹਾਂ ਆਪਣੇ ਵਿਸ਼ੇਸ਼ ਨੁਮਾਇੰਦੇ ਨਾਲ ਭਾਰਤ ਸਰਕਾਰ ਦੀ ਗੱਲਬਾਤ ਦਾ ਸਵਾਗਤ ਕੀਤਾ ਅਤੇ ਕਿਹਾ ਸੀ ਕਿ ਭਵਿੱਖ ‘ਚ ਭਾਰਤ ਦਾ ਨਾਮ ਇਸ ਰਿਪੋਰਟ ‘ਚੋਂ ਹਟਾਇਆ ਜਾ ਸਕਦਾ ਹੈ। -ਪੀਟੀਆਈ

‘ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਰਿਪੋਰਟ ‘ਚੋਂ ਹਟਿਆ ਨਾਮ’

ਨਵੀਂ ਦਿੱਲੀ: ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬੱਚਿਆਂ ਦੀ ਬਿਹਤਰ ਸੁਰੱਖਿਆ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਸਿੱਟੇ ਵਜੋਂ ਭਾਰਤ ਦਾ ਨਾਮ ਰਿਪੋਰਟ ‘ਚੋਂ ਹਟਿਆ ਹੈ। ਉਨ੍ਹਾਂ ਕਿਹਾ ਕਿ ਨਵੰਬਰ 2021 ‘ਚ ਮੰਤਰਾਲੇ ਦੇ ਸਕੱਤਰ ਇੰਦੀਵਰ ਪਾਂਡੇ ਦੀ ਵਿਦੇਸ਼ ਮੰਤਰਾਲੇ, ਨਿਊਯਾਰਕ ‘ਚ ਭਾਰਤ ਦੇ ਸਥਾਈ ਮਿਸ਼ਨ ਅਤੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਤੇ ਬੱਚਿਆਂ ਲਈ ਸਕੱਤਰ ਜਨਰਲ ਦੀ ਵਿਸ਼ੇਸ਼ ਪ੍ਰਤੀਨਿਧ ਵਰਜੀਨੀਆ ਗਾਂਬਾ ਅਤੇ ਨਵੀਂ ਦਿੱਲੀ ‘ਚ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ। ਬਿਆਨ ‘ਚ ਕਿਹਾ ਗਿਆ ਕਿ ਇਸ ਮਗਰੋਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਵਿਸ਼ੇਸ਼ ਨੁਮਾਇੰਦੇ ਨਾਲ ਜਾਰੀ ਗੱਲਬਾਤ ਮਗਰੋਂ ਭਾਰਤ ਸਰਕਾਰ ਦੀਆਂ ਸਰਗਰਮੀਆਂ ‘ਚ ਹੋਰ ਤੇਜ਼ੀ ਆਈ ਸੀ। -ਪੀਟੀਆਈ

Advertisement
Tags :
Advertisement
Advertisement
×