ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ਵੱਲੋਂ 14 ਪਾਕਿਸਤਾਨੀ ਕੈਦੀ ਰਿਹਾਅ

07:45 AM Sep 07, 2024 IST

ਦਿਲਬਾਗ ਸਿੰਘ ਗਿੱਲ
ਅਟਾਰੀ, 6 ਸਤੰਬਰ
ਭਾਰਤ ਨੇ ਅੱਜ 14 ਪਾਕਿਸਤਾਨੀ ਨਾਗਰਿਕ ਕੈਦੀ ਰਿਹਾਅ ਕੀਤੇ ਹਨ। ਇਨ੍ਹਾਂ 5 ਮਛੇਰਿਆਂ ਅਤੇ 9 ਕੈਦੀਆਂ ਨੂੰ ਅਟਾਰੀ ਸਰਹੱਦ ’ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲਿਆਂਦਾ ਗਿਆ। ਬਿਨਾ ਵੀਜ਼ੇ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋਏ 9 ਕੈਦੀਆਂ ਨੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸਖ਼ਤ ਸਜ਼ਾ ਭੁਗਤੀ। ਪੀਆਰਓ ਅਰੁਣ ਮਾਹਲ ਨੇ ਦੱਸਿਆ ਕਿ ਨਾਜਾਇਜ਼ ਤੌਰ ’ਤੇ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋਏ ਕੈਦੀਆਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਸਨ, ਜਿਨ੍ਹਾਂ ਨੂੰ ਸਜ਼ਾ ਪੂਰੀ ਕਰਕੇ ਰਿਹਾਈ ਹੋਣ ’ਤੇ ਪਾਕਿਸਤਾਨ ਭੇਜਿਆ ਜਾ ਰਿਹਾ ਹੈ। ਮਛੇਰਿਆਂ ਨੇ ਦੱਸਿਆ ਕਿ ਉਹ ਮੱਛੀਆਂ ਫੜਦੇ ਸਮੇਂ ਭਾਰਤ ਦੇ ਪਾਣੀ ’ਚ ਦਾਖ਼ਲ ਹੋ ਗਏ ਸਨ ਅਤੇ ਹੁਣ ਰਿਹਾਈ ਹੋਣ ’ਤੇ ਉਹ ਖੁਸ਼ ਹਨ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜੇਲ੍ਹ ਤੋਂ 6, ਭੁਜ ਤੋਂ 6 ਅਤੇ ਦਵਾਰਕਾ ਜੇਲ੍ਹ ਤੋਂ 2 ਕੈਦੀ ਰਿਹਾਅ ਹੋਏ ਹਨ।

Advertisement

Advertisement