ਅਯੋਗ ਕਰਾਰ ਅਥਲੀਟਾਂ ਵਾਲੇ ਦੇੇਸ਼ਾਂ ਦੀ ਸੂਚੀ ’ਚ ਭਾਰਤ ਦੂਜੇ ਸਥਾਨ ’ਤੇ
06:02 AM Jan 15, 2025 IST
ਮੁੰਬਈ:
Advertisement
ਕੌਮਾਂਤਰੀ ਮੁਕਾਬਲਿਆਂ ਲਈ ਸਭ ਤੋਂ ਵੱਧ ਅਯੋਗ ਕਰਾਰ ਦਿੱਤੇ ਅਥਲੀਟਾਂ ਵਾਲੇ ਦੇੇਸ਼ਾਂ ਦੀ ਸੂਚੀ ਵਿੱਚ ਭਾਰਤ ਦੂਜੇ ਸਥਾਨ ’ਤੇ ਹੈ। ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਮੌਜੂਦਾ ਪ੍ਰਧਾਨ ਆਦਿਲ ਸੁਮਾਰੀਵਾਲਾ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਅੰਜੂ ਬੌਬੀ ਜੌਰਜ ਅਨੁਸਾਰ ਅਜਿਹੇ ਵੱਧ ਤੋਂ ਵੱਧ ਅਥਲੀਟਾਂ ਦਾ ਫੜਿਆ ਜਾਣਾ ਚੰਗੀ ਗੱਲ ਹੈ। ਇਹ ਸੰਕੇਤ ਹੈ ਕਿ ਅਜਿਹੇ ਅਥਲੀਟਾਂ ਨੂੰ ਫੜਨ ਲਈ ਵੱਧ ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ। ਅਥਲੈਟਿਕਸ ਇੰਟੀਗ੍ਰਿਟੀ ਯੂਨਿਟ ਦੇ 2024 ਦੇ ਅੰਕੜਿਆਂ ਅਨੁਸਾਰ ਕੀਨੀਆ ਅਜਿਹੇ 119 ਮਾਮਲਿਆਂ ਨਾਲ ਸੂਚੀ ’ਚ ਸਭ ਤੋਂ ਉੱਪਰ ਹੈ, ਜਦਕਿ ਭਾਰਤ ’ਚ ਅਜਿਹੇ 108 ਮਾਮਲੇ ਸਾਹਮਣੇ ਆਏ ਹਨ। -ਆਈਏਐੱਨਐੱਸ
Advertisement
Advertisement