ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਊਰਜਾ ਪਰਿਵਰਤਨ ਸੂਚਕ ਅੰਕ ਵਿੱਚ ਭਾਰਤ 67ਵੇਂ ਨੰਬਰ ’ਤੇ

07:11 PM Jun 29, 2023 IST

ਨਵੀਂ ਦਿੱਲੀ, 28 ਜੂਨ

Advertisement

ਵਿਸ਼ਵ ਆਰਥਿਕ ਫੋਰਮ ਦੇ ਊਰਜਾ ਪਰਿਵਰਤਨ ਸੂਚਕ ਅੰਕ ‘ਚ ਭਾਰਤ ਨੂੰ ਆਲਮੀ ਪੱਧਰ ‘ਤੇ 67ਵਾਂ ਨੰਬਰ ਮਿਲਿਆ ਹੈ। ਸੂਚੀ ‘ਚ ਸਵੀਡਨ ਨੂੰ ਸਿਖਰਲਾ ਅਤੇ ਡੈਨਮਾਰਕ ਨੂੰ ਦੂਜਾ ਸਥਾਨ ਮਿਲਿਆ ਹੈ ਜਦਕਿ 120 ਮੁਲਕਾਂ ਦੀ ਸੂਚੀ ‘ਚ ਨੌਰਵੇ, ਫਿਨਲੈਂਡ ਅਤੇ ਸਵਿਟਜ਼ਰਲੈਂਡ ਪਹਿਲੇ ਪੰਜ ਸਥਾਨਾਂ ‘ਚ ਸ਼ਾਮਲ ਹਨ। ਵਿਸ਼ਵ ਆਰਥਿਕ ਫੋਰਮ ਨੇ ਕਿਹਾ ਕਿ ਆਲਮੀ ਊਰਜਾ ਸੰਕਟ ਅਤੇ ਭੂਗੋਲਿਕ-ਸਿਆਸੀ ਹਾਲਾਤ ਦੇ ਬਾਵਜੂਦ ਭਾਰਤ ਉਨ੍ਹਾਂ ਮੁਲਕਾਂ ‘ਚ ਸ਼ੁਮਾਰ ਹੈ ਜਿਸ ਨੇ ਅਹਿਮ ਸੁਧਾਰ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਸਫ਼ਲਤਾਪੂਰਬਕ ਕਾਰਬਨ ਨਿਕਾਸੀ ਨੂੰ ਰੋਕਣ ਲਈ ਕਈ ਅਹਿਮ ਕਦਮ ਉਠਾਏ ਹਨ। ਭਾਰਤ ਨੇ ਠੋਸ ਬਾਲਣ ‘ਚ ਸਾਫ਼ ਸੁਥਰੇ ਕੁਕਿੰਗ ਬਦਲ ਅਪਣਾਉਣ ਅਤੇ ਨਵਿਆਉਣਯੋਗ ਊਰਜਾ ਵਧਾਉਣ ‘ਚ ਯੋਗਦਾਨ ਪਾ ਕੇ ਆਪਣੀ ਕਾਰਗੁਜ਼ਾਰੀ ‘ਚ ਸੁਧਾਰ ਕੀਤਾ ਹੈ। ਭਾਰਤ ‘ਤੇ ਹੁਣੇ ਜਿਹੇ ਆਏ ਊਰਜਾ ਸੰਕਟ ਦਾ ਵੀ ਬਹੁਤ ਘੱਟ ਅਸਰ ਪਿਆ। ਵਿਸ਼ਵ ਆਰਥਿਕ ਫੋਰਮ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਥਰਮਲ ਪਾਵਰ ਪਲਾਂਟ ਵਿਸਥਾਰ ਦੀ ਰਫ਼ਤਾਰ ਭਾਰਤ ‘ਚ ਬਹੁਤ ਘਟ ਗਈ ਹੈ ਪਰ ਉਨ੍ਹਾਂ ਨੂੰ ਫੌਰੀ ਹਟਾਉਣ ਦੀਆਂ ਰਣਨੀਤੀਆਂ ਅਹਿਮ ਹੋਣਗੀਆਂ। ਫੋਰਮ ਨੇ ਕਿਹਾ ਕਿ ਭਾਰਤ ਤੋਂ ਇਲਾਵਾ ਸਿੰਗਾਪੁਰ ਨੇ ਊਰਜਾ ਸੁਰੱਖਿਆ ਦੇ ਖੇਤਰ ‘ਚ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ 120 ਮੁਲਕਾਂ ‘ਚੋਂ 113 ਨੇ ਪਿਛਲੇ ਇਕ ਦਹਾਕੇ ਦੌਰਾਨ ਤਰੱਕੀ ਕੀਤੀ ਹੈ ਪਰ ਭਾਰਤ ਸਮੇਤ 55 ਨੇ 10 ਫ਼ੀਸਦੀ ਤੋਂ ਜ਼ਿਆਦਾ ਅੰਕ ਹਾਸਲ ਕਰਕੇ ਵਧੀਆ ਸੁਧਾਰ ਦਿਖਾਇਆ ਹੈ। -ਪੀਟੀਆਈ

Advertisement
Advertisement
Tags :
ਊਰਜਾਸੂਚਕਨੰਬਰਪਰਿਵਰਤਨਭਾਰਤ:ਵਿੱਚ
Advertisement