For the best experience, open
https://m.punjabitribuneonline.com
on your mobile browser.
Advertisement

ਨਿਊਯਾਰਕ ਪੁਲੀਸ ਦੇ ਸਿੱਖ ਅਧਿਕਾਰੀ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਦਾ ਮਾਮਲਾ ਭਾਰਤ ਨੇ ਬਾਇਡਨ ਪ੍ਰਸ਼ਾਸਨ ਕੋਲ ਉਠਾਇਆ

12:05 PM Aug 11, 2023 IST
ਨਿਊਯਾਰਕ ਪੁਲੀਸ ਦੇ ਸਿੱਖ ਅਧਿਕਾਰੀ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਦਾ ਮਾਮਲਾ ਭਾਰਤ ਨੇ ਬਾਇਡਨ ਪ੍ਰਸ਼ਾਸਨ ਕੋਲ ਉਠਾਇਆ
Advertisement

ਨਿਊਯਾਰਕ, 11 ਅਗਸਤ
ਵਾਸ਼ਿੰਗਟਨ ਸਥਿਤ ਭਾਰਤੀ ਸਫ਼ਾਰਤਖਾਨੇ ਨੇ ਨਿਊਯਾਰਕ ਰਾਜ ਦੇ ਪੁਲੀਸ ਜਵਾਨ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਦਾ ਮਾਮਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਕੋਲ ਉਠਾਇਆ ਹੈ। ਨਿਊਯਾਰਕ ਸਟੇਟ ਦੇ ਫੌਜੀ ਚਰਨਜੋਤ ਟਿਵਾਣਾ ਨੇ ਪਿਛਲੇ ਸਾਲ ਮਾਰਚ ਵਿੱਚ ਆਪਣੇ ਵਿਆਹ ਮੌਕੇ ਦਾੜ੍ਹੀ ਰੱਖਣ ਦੀ ਇਜਾਜ਼ਤ ਮੰਗੀ ਸੀ।  ਉਸ ਦੀ ਬੇਨਤੀ ਨੂੰ ਇਸ ਅਧਾਰ 'ਤੇ ਰੱਦ ਕਰ ਦਿੱਤਾ ਗਿਆ ਸੀ ਕਿ ਲੋੜ ਪੈਣ ’ਤੇ ਗੈਸ ਮਾਸਕ ਪਹਿਨਣ ਮੌਕੇ ਦਾੜ੍ਹੀ ਕਾਰਨ ਸੁਰੱਖਿਆ ਜੋਖਮ ਪੈਦਾ ਹੋ ਸਕਦਾ ਹੈ। ਇੱਥੇ ਭਾਰਤੀ ਅਧਿਕਾਰੀਆਂ ਨੇ ਇਹ ਮੁੱਦਾ ਨਿਊਯਾਰਕ ਰਾਜ ਦੇ ਗਵਰਨਰ ਦੇ ਦਫ਼ਤਰ ਕੋਲ ਉਠਾਇਆ ਅਤੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਹ ਮਾਮਲਾ ਬਾਇਡਨ ਪ੍ਰਸ਼ਾਸਨ ਦੇ ਸੀਨੀਅਰ ਕੋਲ ਉਠਾਇਆ। ਅਧਿਕਾਰੀਆਂ ਨੇ ਦੱਸਿਆ ਕਿ ਨਿਊਯਾਰਕ ਸਟੇਟ ਪੁਲੀਸ ਅਤੇ ਗਵਰਨਰ ਦਫ਼ਤਰ ਵੀ ਇਸ 'ਤੇ ਕੰਮ ਕਰ ਰਹੇ ਹਨ।

Advertisement

Advertisement
Advertisement
Author Image

Advertisement