For the best experience, open
https://m.punjabitribuneonline.com
on your mobile browser.
Advertisement

ਭਾਰਤ ਨੇ ਚੀਨ ਦੀਆਂ ਨਿਰਮਾਣ ਸਰਗਰਮੀਆਂ ’ਤੇ ਰੋਸ ਜਤਾਇਆ

06:46 AM May 03, 2024 IST
ਭਾਰਤ ਨੇ ਚੀਨ ਦੀਆਂ ਨਿਰਮਾਣ ਸਰਗਰਮੀਆਂ ’ਤੇ ਰੋਸ ਜਤਾਇਆ
Advertisement

ਨਵੀਂ ਦਿੱਲੀ: ਭਾਰਤ ਨੇ ਜ਼ਮੀਨ ’ਤੇ ਸਥਿਤੀ ਨੂੰ ਬਦਲਣ ਦੀਆਂ ‘ਗੈਰਕਾਨੂੰਨੀ’ ਕੋਸ਼ਿਸ਼ਾਂ ਤਹਿਤ ਸ਼ਕਸਗਾਮ ਵਾਦੀ ਵਿੱਚ ਨਿਰਮਾਣ ਗਤੀਵਿਧੀਆਂ ਅੰਜਾਮ ਦੇਣ ਨੂੰ ਲੈ ਕੇ ਚੀਨ ਕੋਲ ਸਖ਼ਤ ਇਤਰਾਜ਼ ਦਾਇਰ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਅੱਜ ਕਿਹਾ ਕਿ ਸਕਸ਼ਗਾਮ ਵਾਦੀ ਭਾਰਤ ਦਾ ਹਿੱਸਾ ਹੈ ਅਤੇ ਨਵੀਂ ਦਿੱਲੀ ਨੇ 1963 ਦੇ ਅਖੌਤੀ ਚੀਨ-ਪਾਕਿਸਤਾਨ ਸਰਹੱਦੀ ਸਮਝੌਤੇ ਨੂੰ ਕਦੀ ਵੀ ਸਵੀਕਾਰ ਨਹੀਂ ਕੀਤਾ ਜਿਸ ਰਾਹੀਂ ਇਸਲਾਮਾਬਾਦ ਨੇ ਗ਼ੈਰਕਾਨੂੰਨੀ ਢੰਗ ਨਾਲ ਇਹ ਖੇਤਰ ਪੇਈਚਿੰਗ ਨੂੰ ਸੌਂਪਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ, ‘ਅਸੀਂ ਲਗਾਤਾਰ ਇਸ ਪ੍ਰਤੀ ਆਪਣੀ ਨਾਮਨਜ਼ੂਰੀ ਜ਼ਾਹਿਰ ਕੀਤੀ ਹੈ। ਅਸੀਂ ਜ਼ਮੀਨੀ ਪੱਧਰ ’ਤੇ ਤੱਥਾਂ ਨੂੰ ਬਦਲਣ ਦੀਆਂ ਗ਼ੈਰਕਾਨੂੰਨੀ ਕੋਸ਼ਿਸ਼ਾਂ ਖ਼ਿਲਾਫ਼ ਚੀਨੀ ਧਿਰ ਸਾਹਮਣੇ ਆਪਣਾ ਵਿਰੋਧ ਦਰਜ ਕਰਵਾਇਆ ਹੈ।’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×