ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੈਨਕੂਵਰ ’ਚ ਕੌਂਸਲਖਾਨੇ ਦੇ ਬਾਹਰ ‘ਸਿਟੀਜ਼ਨਜ਼ ਕੌਂਸਲ’ ਲਾਉਣ ਖਿਲਾਫ਼ ਭਾਰਤ ਨੇ ਰੋਸ ਜਤਾਇਆ

07:20 AM Jun 21, 2024 IST

ਨਵੀਂ ਦਿੱਲੀ: ਭਾਰਤ ਨੇ ਖਾਲਿਸਤਾਨੀ ਵੱਖਵਾਦੀਆਂ ਵੱਲੋਂ ਵੈਨਕੂਵਰ ਸਥਿਤ ਭਾਰਤੀ ਕੌਂਸਲਖਾਨੇ ਦੇ ਬਾਹਰ ਕਥਿਤ ‘ਸਿਟੀਜ਼ਨਜ਼ ਕੋਰਟ’ ਲਾਉਣ ਨੂੰ ਲੈ ਕੇ ਕੈਨੇਡਾ ਕੋਲ ਸਖਤ ਰੋਸ ਜਤਾਇਆ ਹੈ। ਭਾਰਤ ਨੇ ਕੈਨੇਡੀਅਨ ਹਾਈ ਕਮਿਸ਼ਨ ਨੂੰ ਲਿਖੇ ਕੂਟਨੀਤਕ ਨੋਟ ਵਿਚ ਉਪਰੋਕਤ ਮੁਜ਼ਾਹਰੇ ਨੂੰ ਲੈ ਕੇ ਇਤਰਾਜ਼ ਜਤਾਇਆ ਹੈ। ਸੂਤਰਾਂ ਮੁਤਾਬਕ ਭਾਰਤੀ ਕੌਂਸਲਖਾਨੇ ਦੇ ਬਾਹਰੇ ਕੀਤੇ ਰੋਸ ਮੁਜ਼ਾਹਰੇ ਦੌਰਾਨ ਖਾਲਿਸਤਾਨੀ ਵੱਖਵਾਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ। ਨਵੀਂ ਦਿੱਲੀ ਨੇ ਇਤਰਾਜ਼ ਅਜਿਹੇ ਮੌਕੇ ਜਤਾਇਆ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਕੈਨੇਡੀਅਨ ਸੰਸਦ ਨੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਨੂੰ ਉਸ ਦੀ ਪਹਿਲੀ ਬਰਸੀ ਮੌਕੇ ‘ਇਕ ਮਿੰਟ ਦਾ ਮੌਨ’ ਰੱਖ ਕੇ ਸ਼ਰਧਾਂਜਲੀ ਦਿੱਤੀ ਸੀ। -ਪੀਟੀਆਈ

Advertisement

Advertisement