ਭਾਰਤ ਵੱਲੋਂ ਨੇਪਾਲ ਨੂੰ 35 ਐਂਬੂਲੈਂਸਾਂ ਅਤੇ 66 ਸਕੂਲ ਬੱਸਾਂ ਭੇਟ
07:36 AM Apr 15, 2024 IST
Advertisement
ਕਾਠਮੰਡੂ, 14 ਅਪਰੈਲ
ਭਾਰਤ ਨੇ ਅੱਜ ਨੇਪਾਲ ਦੀਆਂ ਵੱਖ-ਵੱਖ ਸੰਸਥਾਵਾਂ ਨੂੰ 35 ਐਂਬੂਲੈਂਸਾਂ ਅਤੇ 66 ਸਕੂਲ ਬੱਸਾਂ ਭੇਟ ਕੀਤੀਆਂ। ਨੇਪਾਲ ਵਿੱਚ ਭਾਰਤੀ ਰਾਜਦੂਤ ਨਵੀਨ ਸ੍ਰੀਵਾਸਤਵ ਨੇ ਇੱਕ ਸਮਾਗਮ ਵਿੱਚ ਵਿੱਤ ਮੰਤਰੀ ਬਰਸ਼ਾਮਨ ਪੁਨ ਦੀ ਮੌਜੂਦਗੀ ਵਿੱਚ ਨੇਪਾਲੀ ਅਧਿਕਾਰੀਆਂ ਨੂੰ ਇਹ ਵਾਹਨ ਸੌਂਪੇ। ਭਾਰਤੀ ਸਫਾਰਤਖਾਨੇ ਨੇ ਦੱਸਿਆ ਕਿ 101 ਵਾਹਨਾਂ ’ਚੋਂ ਦੋ ਐਂਬੂਲੈਂਸਾਂ ਭੂਚਾਲ ਪ੍ਰਭਾਵਿਤ ਜਾਜਰਕੋਟ ਅਤੇ ਪੱਛਮੀ ਰੁਕੁਮ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਸਥਾਨਕ ਲੋਕਾਂ ਦੀ ਮੌਜੂਦਗੀ ਵਿੱਚ ਸੌਂਪੀਆਂ ਗਈਆਂ ਹਨ। ਵਿੱਤ ਮੰਤਰੀ ਨੇ ਨੇਪਾਲ ਵਿੱਚ ਚੱਲ ਰਹੇ ਭਾਰਤ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪ੍ਰਾਜੈਕਟ ਦੋਵੇਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧ ਮਜ਼ਬੂਤ ਕਰਨਗੇ। -ਪੀਟੀਆਈ
Advertisement
Advertisement