ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯੂਕਰੇਨ ’ਚ ਸ਼ਾਂਤੀ ਬਹਾਲੀ ਲਈ ਭਾਰਤ ਉਸਾਰੂ ਭੂਮਿਕਾ ਨਿਭਾਏ: ਵੈਸਲੀ

07:23 AM Jul 13, 2024 IST

ਵਾਸ਼ਿੰਗਟਨ:

Advertisement

ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਭਾਰਤ ਨੂੰ ਯੂਕਰੇਨ ’ਚ ਸ਼ਾਂਤੀ ਬਹਾਲੀ ਅਤੇ ਰੂਸ ਨੂੰ ਗੱਲਬਾਤ ਲਈ ਤਿਆਰ ਕਰਨ ’ਚ ਹਾਂ-ਪੱਖੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਅਮਰੀਕੀ ਵਿਦੇਸ਼ ਵਿਭਾਗ ’ਚ ਯੂਰਪ ਸੁਰੱਖਿਆ ਅਤੇ ਸਿਆਸੀ ਮਾਮਲਿਆਂ ਨਾਲ ਸਬੰਧਤ ਦਫ਼ਤਰ ਦੇ ਡਾਇਰੈਕਟਰ ਲਿਆਮ ਵੈਸਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਸਕੋ ਯਾਤਰਾ ਅਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਯੂਕਰੇਨ ਜੰਗ ਸਮੇਤ ਹੋਰ ਮੁੱਦਿਆਂ ’ਤੇ ਹੋਈ ਉਨ੍ਹਾਂ ਦੀ ਗੱਲਬਾਤ ਦੇ ਕੁਝ ਦਿਨਾਂ ਮਗਰੋਂ ਇਹ ਗੱਲ ਆਖੀ ਹੈ। ਵੈਸਲੀ ਨੇ ਕਿਹਾ ਕਿ ਭਾਰਤੀਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੂਤਿਨ ਅਤੇ ਰੂਸ ਨਾਟੋ ਗੱਠਜੋੜ ਲਈ ਬਹੁਤ ਵੱਡਾ ਖ਼ਤਰਾ ਹਨ। ਵੈਸਲੀ ਨੇ ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ ਇਹ ਜਮਹੂਰੀ ਮੁਲਕਾਂ ’ਚ ਰਹਿਣ ਵਾਲੇ ਅਰਬਾਂ ਲੋਕਾਂ ਦੀ ਸੁਰੱਖਿਆ ਲਈ ਇਕ ਬਹੁਤ ਵੱਡਾ ਖ਼ਤਰਾ ਹੈ। ਜਦੋਂ ਇਹ ਪੁੱਛਿਆ ਗਿਆ ਕਿ ਕੀ ਮੋਦੀ ਯੂਰਪ ਅਤੇ ਨਾਟੋ ਸਹਿਯੋਗੀਆਂ ਦੀਆਂ ਸੁਰੱਖਿਆ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹਨ ਤਾਂ ਵੈਸਲੀ ਨੇ ਕਿਹਾ ਕਿ ਭਾਰਤੀਆਂ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਕਿਵੇਂ ਇਹ ਤਾਕਤਾਂ ਕਈ ਸਾਲਾਂ ਤੱਕ ਬਿਨਾ ਕਿਸੇ ਭੜਕਾਹਟ ਦੇ ਜੰਗ ਜਾਰੀ ਰੱਖਣ ’ਚ ਯੋਗਦਾਨ ਪਾ ਰਹੀਆਂ ਹਨ। -ਪੀਟੀਆਈ

Advertisement
Advertisement
Advertisement