ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ-ਪਾਕਿ ਵੱਲੋਂ ਇੱਕ-ਦੂਜੇ ਨਾਲ ਕੈਦੀਆਂ ਦੀ ਸੂਚੀ ਸਾਂਝੀ

07:29 AM Jul 02, 2024 IST

ਨਵੀਂ ਦਿੱਲੀ, 1 ਜੁਲਾਈ
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੇ ਅੱਜ ਇੱਕ-ਦੂਜੇ ਦੀ ਹਿਰਾਸਤ ਵਿਚਲੇ ਸਿਵਲ ਕੈਦੀਆਂ ਤੇ ਮਛੇਰਿਆਂ ਦੀ ਸੂਚੀ ਆਪਸ ਵਿੱਚ ਸਾਂਝੀ ਕੀਤੀ ਤੇ ਕਿਹਾ ਕਿ ਨਵੀਂ ਦਿੱਲੀ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਨਤੀਜੇ ਵਜੋਂ 2014 ਤੋਂ 2639 ਭਾਰਤੀ ਮਛੇਰਿਆਂ ਤੇ 71 ਸਿਵਲ ਕੈਦੀਆਂ ਨੂੰ ਪਾਕਿਸਤਾਨ ਤੋਂ ਵਾਪਸ ਲਿਆਂਦਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਕੌਂਸੁਲਰ ਰਸਾਈ 2008 ਸਬੰਧੀ ਦੁਵੱਲੇ ਸਮਝੌਤੇ ਤਹਿਤ ਹਰ ਸਾਲ 1 ਜਨਵਰੀ ਤੇ 1 ਜੁਲਾਈ ਨੂੰ ਅਜਿਹੀ ਸੂਚੀ ਸਾਂਝੀ ਕੀਤੀ ਜਾਂਦੀ ਹੈ। ਭਾਰਤ ਤੇ ਪਾਕਿਸਤਾਨ ਨੇ ਅੱਜ ਨਵੀਂ ਦਿੱਲੀ ਤੇ ਇਸਲਾਮਾਬਾਦ ’ਚ ਕੂਟਨੀਤਕ ਚੈਨਲਾਂ ਰਾਹੀਂ ਇੱਕ ਦੂਜੇ ਦੀ ਹਿਰਾਸਤ ਵਿਚਲੇ ਸਿਵਲ ਕੈਦੀਆਂ ਤੇ ਮਛੇਰਿਆਂ ਦੀ ਸੂਚੀ ਇੱਕ-ਦੂਜੇ ਨਾਲ ਸਾਂਝੀ ਕੀਤੀ ਹੈ। ਭਾਰਤ ਨੇ ਆਪਣੀ ਹਿਰਾਸਤ ਵਿਚਲੇ 366 ਸਿਵਲ ਕੈਦੀਆਂ ਤੇ 86 ਮਛੇਰਿਆਂ ਦੀ ਸੂਚੀ ਪਾਕਿਸਤਾਨ ਨਾਲ ਸਾਂਝੀ ਕੀਤੀ ਹੈ। ਇਸੇ ਤਰ੍ਹਾਂ ਪਾਕਿਸਤਾਨ ਨੇ ਭਾਰਤ ਦੇ 43 ਸਿਵਲ ਕੈਦੀਆਂ ਤੇ 211 ਮਛੇਰਿਆਂ ਦੀ ਸੂਚੀ ਸਾਂਝੀ ਕੀਤੀ ਹੈ ਜੋ ਉਸ ਦੀ ਹਿਰਾਸਤ ਵਿੱਚ ਹਨ। ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਨੇ ਪਾਕਿਸਤਾਨ ਦੀ ਹਿਰਾਸਤ ਵਿਚਲੇ ਸਿਵਲ ਕੈਦੀਆਂ, ਮਛੇਰਿਆਂ ਤੇ ਉਨ੍ਹਾਂ ਦੀਆਂ ਕਿਸ਼ਤੀਆਂ ਅਤੇ ਲਾਪਤਾ ਭਾਰਤੀ ਰੱਖਿਆ ਕਰਮੀਆਂ ਦੀ ਜਲਦੀ ਰਿਹਾਈ ਤੇ ਵਾਪਸੀ ਦਾ ਸੱਦਾ ਦਿੱਤਾ ਹੈ। ਪਾਕਿਸਤਾਨ ਨੂੰ ਸਾਰੇ ਭਾਰਤੀਆਂ ਤੇ ਭਾਰਤੀ ਮੰਨੇ ਜਾਣ ਵਾਲੇ ਸਾਰੇ ਸਿਵਲ ਕੈਦੀਆਂ ਤੇ ਮਛੇਰਿਆਂ ਦੀ ਉਨ੍ਹਾਂ ਦੀ ਰਿਹਾਈ ਤੇ ਵਤਨ ਵਾਪਸੀ ਤੱਕ ਸੁਰੱਖਿਆ, ਰੱਖਿਆ ਤੇ ਭਲਾਈ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ ਗਈ ਹੈ। -ਪੀਟੀਆਈ

Advertisement

Advertisement
Advertisement