India Pak News: ਸਰਹੱਦ ’ਤੇ 20 ਮਈ ਤੋਂ ਬਹਾਲ ਹੋਵੇਗੀ ਰੀਟ੍ਰੀਟ ਰਸਮ
09:33 PM May 19, 2025 IST
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 19 ਮਈ
Advertisement
ਭਾਰਤ ਪਾਕਿਸਤਾਨ ਵਿਚਾਲੇ ਜੰਗਬੰਦੀ ਤੋਂ ਬਾਅਦ ਠੀਕ ਹੋ ਰਹੇ ਹਾਲਾਤ ਦੌਰਾਨ ਸਰਹੱਦ ’ਤੇ ਹੁੰਦੀ ਝੰਡਾ ਉਤਾਰਨ ਦੀ ਰਸਮ ਨੂੰ ਵੀ ਬਹਾਲ ਕੀਤਾ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ 20 ਮਈ ਤੋਂ ਹੋਵੇਗੀ ਅਤੇ 21 ਮਈ ਤੋਂ ਆਮ ਲੋਕਾਂ ਨੂੰ ਵੀ ਇਸ ਨੂੰ ਦੇਖਣ ਜਾਣ ਵਾਸਤੇ ਆਗਿਆ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸ ਦੀ ਪੁਸ਼ਟੀ ਬੀਐਸਐਫ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਤੋਂ ਪਹਿਲਾਂ ਇਹ ਰੀਟ੍ਰੀਟ ਰਸਮ ਪੰਜਾਬ ਦੀ ਸਰਹੱਦ ’ਤੇ ਅਟਾਰੀ, ਹੁਸੈਨੀ ਵਾਲਾ ਅਤੇ ਸਾਦਕੀ ਵਿਖੇ ਬੰਦ ਕਰ ਦਿੱਤੀ ਗਈ ਸੀ ਜਿਸ ਤਹਿਤ ਤਿਰੰਗੇ ਝੰਡੇ ਨੂੰ ਸਿਰਫ ਸਾਦੇ ਢੰਗ ਨਾਲ ਅਤੇ ਸਨਮਾਨ ਨਾਲ ਉਤਾਰਿਆ ਜਾਂਦਾ ਸੀ। ਇਸ ਤੋਂ ਪਹਿਲਾਂ ਪਹਿਲਗਾਮ ਵਿੱਚ ਅਤਿਵਾਦੀ ਹਮਲੇ ਤੋਂ ਬਾਅਦ ਰੀਟ੍ਰੀਟ ਰਸਮ ਰੋਕ ਦਿੱਤੀ ਗਈ ਸੀ। ਬੀਐਸਐਫ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 20 ਮਈ ਤੋਂ ਰੀਟ੍ਰੀਟ ਰਸਮ ਨੂੰ ਬਹਾਲ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਸੈਲਾਨੀਆਂ ਨੂੰ ਵੀ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਵੇਗੀ।
Advertisement
Advertisement