India Pak News: ਭਾਰਤ ਨੇ ਪਾਕਿਸਤਾਨ ਲਈ ਹਵਾਈ ਖੇਤਰ ਬੰਦ ਕਰਨ ਦੀ ਮਿਆਦ ਇਕ ਮਹੀਨਾ ਹੋਰ ਵਧਾਈ
08:07 PM May 23, 2025 IST
ਨਵੀਂ ਦਿੱਲੀ, 23 ਮਈ
ਭਾਰਤ ਨੇ ਪਾਕਿਸਤਾਨੀ ਏਅਰਲਾਈਨਜ਼ ਵੱਲੋਂ ਸੰਚਾਲਿਤ ਉਡਾਣਾਂ ਲਈ ਆਪਣੇ ਹਵਾਈ ਖੇਤਰ ਦੇ ਬੰਦ ਕਰਨ ਦੀ ਮਿਆਦ 23 ਜੂਨ ਤੱਕ ਵਧਾ ਦਿੱਤੀ ਹੈ।
ਭਾਰਤ ਸਰਕਾਰ ਨੇ ਪਹਿਲਗਾਮ ਹਮਲੇ ਦੇ ਮੱਦੇਨਜ਼ਰ ਪਾਕਿਸਤਾਨ ਖਿਲਾਫ ਚੁੱਕੇ ਗਏ ਵੱਖ-ਵੱਖ ਕਦਮਾਂ ਦੇ ਹਿੱਸੇ ਵਜੋਂ 30 ਅਪਰੈਲ ਨੂੰ ਲਗਾਈ ਗਈ ਪਾਬੰਦੀ 23 ਮਈ (ਸ਼ਨਿਚਰਵਾਰ) ਨੂੰ ਖਤਮ ਹੋਣ ਵਾਲੀ ਸੀ ਜਿਸ ਨੂੰ 23 ਜੂਨ, 2025 ਤੱਕ ਵਧਾ ਦਿੱਤਾ ਗਿਆ ਹੈ। ਇਹ ਪਾਬੰਦੀ ਪਾਕਿਸਤਾਨ ਦੇ ਫੌਜੀ ਜਹਾਜ਼ਾਂ 'ਤੇ ਵੀ ਲਾਗੂ ਹੋਵੇਗੀ।
ਦੂਜੇ ਪਾਸੇ ਪਾਕਿਸਤਾਨ ਨੇ ਵੀ ਭਾਰਤੀ ਉਡਾਣਾਂ ਲਈ ਆਪਣੇ ਹਵਾਈ ਖੇਤਰ ’ਤੇ ਪਾਬੰਦੀ ਨੂੰ 24 ਜੂਨ ਤੱਕ ਇਕ ਮਹੀਨੇ ਲਈ ਵਧਾ ਦਿੱਤਾ ਹੈ। ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਤੋਂ ਬਾਅਦ 24 ਅਪਰੈਲ ਨੂੰ ਪਾਕਿਸਤਾਨ ਨੇ ਭਾਰਤ ਲਈ ਆਪਣੇ ਹਵਾਈ ਖੇਤਰ 'ਤੇ 23 ਮਈ ਤੱਕ ਪਾਬੰਦੀ ਲਗਾ ਦਿੱਤੀ ਸੀ। ਪੀਟੀਆਈ
Advertisement
Advertisement