India Pak News: ਭਾਰਤ ਦੇ ਏਸ਼ੀਆ ਕੱਪ ’ਚ ਹਿੱਸਾ ਨਾ ਲੈਣ ਦੇ ਦਾਅਵੇ ਬੀਸੀਸੀਆਈ ਵੱਲੋਂ ਖਾਰਜ
05:38 PM May 19, 2025 IST
Advertisement
ਨਵੀਂ ਦਿੱਲੀ, 19 ਮਈ
BCCI: ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ ਅੱਜ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਮੱਦੇਨਜ਼ਰ ਇਸ ਸਾਲ ਦੇ ਏਸ਼ੀਆ ਕੱਪ ਅਤੇ ਮਹਿਲਾ ਅਮਰਜਿੰਗ ਏਸ਼ੀਆ ਕੱਪ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ।
Advertisement
ਹਾਲੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬੀਸੀਸੀਆਈ ਨੇ ਅਗਲੇ ਮਹੀਨੇ ਸ੍ਰੀਲੰਕਾ ਵਿੱਚ ਹੋਣ ਵਾਲੇ ਮਹਿਲਾ ਅਮਰਜਿੰਗ ਟੀਮ ਏਸ਼ੀਆ ਕੱਪ ਅਤੇ ਸਤੰਬਰ ਵਿੱਚ ਹੋਣ ਵਾਲੇ ਪੁਰਸ਼ ਏਸ਼ੀਆ ਕੱਪ ਤੋਂ ਹਟਣ ਦੇ ਆਪਣੇ ਫੈਸਲੇ ਬਾਰੇ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਨੂੰ ਸੂਚਿਤ ਕਰ ਦਿੱਤਾ ਹੈ।
ਸੈਕੀਆ ਨੇ ਇਨ੍ਹਾਂ ਰਿਪੋਰਟਾਂ ਦਾ ਖੰਡਨ ਕਰਦਿਆਂ ਦਾਅਵਾ ਕੀਤਾ ਕਿ ਬੀਸੀਸੀਆਈ ਨੇ ਅਜਿਹੀ ਗੱਲਬਾਤ ਨਹੀਂ ਕੀਤੀ ਹੈ ਅਤੇ ਨਾ ਹੀ ਏਸੀਸੀ ਸਮਾਗਮਾਂ ਬਾਰੇ ਕੋਈ ਕਦਮ ਚੁੱਕੇ ਹਨ। ਬੀਸੀਸੀਆਈ ਸਕੱਤਰ ਨੇ ਰਿਪੋਰਟਾਂ ਨੂੰ ਗਲਤ ਕਰਾਰ ਦਿੱਤਾ ਹੈ। ਏਐੱਨਆਈ
Advertisement